ਆਸ਼ਿਕ ਲੈ ਰਿਹਾ ਸੀ ਦੂਜੀ ਨਾਲ ਫੇਰੇ, ਮਸ਼ੂਕ ਨੇ ਰੁਕਵਇਆ ਵਿਆਹ

BURNING NEWS✍️RAJESH SHARMA                          

   ਜਲੰਧਰ ਨੇੜਲੇ ਪਿੰਡ ਗੋਹਾਵਰ ਵਿੱਖੇ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਦਾ ਵਿਆਹ ਰੁਕਵਾ ਦਿੱਤਾ ਅਤੇ ਪ੍ਰੇਮੀ ਦੀ ਬਰਾਤ ਬੇਰੰਗ ਹੀ ਵਾਪਿਸ ਤੋਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਗੋਹਾਵਰ ਚ ਜਸਕਰਨ ਕੁਮਾਰ ਪੁੱਤਰ ਬਿਕਰ ਸਿੰਘ ਵਾਸੀ ਪਿੰਡ ਸ਼ੇਰਪੁਰ ਦਾ ਵਿਆਹ ਅੱਜ ਪਿੰਡ ਗੋਹਾਵਰ ਵਿੱਖੇ ਹੋਣਾ ਸੀ ਜਿੱਥੇ ਉਹ ਆਪਣੇ ਰਿਸ਼ਤੇਦਾਰਾਂ ਤੇ ਹੋਰ ਬਰਾਤੀਆਂ ਨਾਲ ਬੈੰਡ ਬਾਜਾ ਲੈ ਕੇ ਆਇਆ ਹੋਇਆ ਸੀ ਤੇ ਪਿੰਡ ਦੇ ਗੁਰਦਵਾਰਾ ਸਾਹਿਬ ਚ ਆਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਜਾ ਰਹੀ ਸੀ ਕਿ ਜਸਕਰਨ ਦੀ ਪ੍ਰੇਮਿਕਾ ਮੌਕੇ ਤੇ ਆਪਣੀ ਭੈਣਾਂ ਤੇ ਹੋਰ ਰਿਸ਼ਤੇਦਾਰਾਂ ਨਾਲ ਆ ਗਈ। ਜਿਸਨੇ ਆਕੇ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤੇ ਸੱਜਣਾਂ ਨੂੰ ਆਪਨੇ ਤਿ ਜਸਕਰਨ ਦੇ ਰਿਸ਼ਤੇ ਬਾਰੇ ਦੱਸਿਆ ਤੇ ਆਨੰਦ ਕਾਰਜ ਰੁਕਵਾ ਦਿੱਤੇ ਜਿਸ ਨਾਲ ਮਾਹੌਲ ਤਨਾਵਪੂਰਨ ਹੋ ਗਿਆ। ਜਿਸ ਤੋਂ ਬਾਅਦ ਮੌਕੇ ਤੇ ਗੋਰਾਇਆ ਪੁਲਿਸ ਭਾਰੀ ਗਿਣਤੀ ਚ ਆ ਗਈ । ਇਸ ਦੀ ਜਾਣਕਾਰੀ ਦਿੰਦੇ ਹੋਏ ਜਸਕਰਨ ਦੀ ਪ੍ਰੇਮਿਕਾ ਸੰਦੀਪ ਨੇ ਦੱਸਿਆ ਕਿ ਉਸਦਾ ਤੇ ਜਸਕਰਨ ਦਾ ਕਰੀਬ 1:50 ਸਾਲ ਤੋਂ ਪ੍ਰੇਮ ਸੰਬੰਧ ਹੈ ਤੇ ਉਨ੍ਹਾਂ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਵੀ ਕੀਤੀਆਂ ਹੋਈਆਂ ਨੇ ਜਸਕਰਨ ਅੱਜ ਉਸਨੂੰ ਬਿਨਾਂ ਦਸੇ ਵਿਆਹ ਕਰਵਾਉਣ ਆ ਗਿਆ ਜਿਸਦਾ ਪਤਾ ਜਦ ਉਸਨੂੰ ਚੱਲਿਆ ਤਾਂ ਉਹ ਇੱਥੇ ਆ ਗਈ ਉਸਨੇ ਦੱਸਿਆ ਕਿ ਉਸਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਹੈ। ਉਸਨੇ ਕਿਹਾ ਕਿ ਉਸਨੂੰ ਇਨਸਾਫ਼ ਮਿਲਨਾ ਚਾਹੀਦਾ ਹੈ। ਇਸ ਸੰਬੰਧੀ ਜਸਕਰਨ ਨੇ ਕਿਹਾ ਕਿ ਉਸਦੀ ਸੰਦੀਪ ਨਾਲ ਫਰੈਂਡਸ਼ੀਪ ਕਰੀਬ 4 ਮਹੀਨਿਆਂ ਤੋਂ ਸੀ ਉਸਨੂੰ ਜਦੋਂ ਸੰਦੀਪ ਨਾਲ ਵਿਆਹ ਤੇ ਕਰਵਾਚੌਥ ਦੇ ਰੀਤੀ ਰਿਵਾਜਾਂ ਬਾਰੇ ਪੁੱਛਿਆ ਜਿਸਦੀ ਫੋਟੋਆਂ ਸੰਦੀਪ ਨੇ ਮੀਡੀਆ ਨੂੰ ਵੀ ਵਿਖਾਇਆ ਤਾਂ ਉਸਨੇ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ। ਬਰਾਤ ਬੇਰੰਗ ਵਾਪਿਸ ਜਾਨ ਲੱਗੇ ਲੜਕੇ ਦੀ ਮਾਂ ਰੋਂਦੀ ਕੁਰਲਾਂਦੀ ਹੋਈ ਵਾਪਿਸ ਪਰਤੀ। ਪੁਲਿਸ ਨੇ ਬਰਾਤੀਆਂ ਨੂੰ ਭਾਰੀ ਸੁਰੱਖਿਆ ਚ ਪਿੰਡ ਤੋਂ ਵਾਪਿਸ ਬੇਜਿਆ।