ਵਾਰਿਸ ਭਰਾਵਾਂ ਵੱਲੋ ਬਾਬੇ ਨਾਨਕ ਨੂੰ ਸਿਜਦਾ

*ਵਿਸਾਖੀ ਤੇ ਸਿੱਧੀ ਬੱਸ ਨਣਕਾਣੇ ਨੂੰ ਲੈ ਕੇ ਆਣਗੇ                                                  ਜਲੰਧਰ(ਰਾਜੇਸ਼ ਸ਼ਰਮਾ):- ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਨੂੰ ਸਮਰਪਿਤ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਚੁੱਕੇ ਵਾਰਿਸ ਭਰਾਵਾਂ ਵੱਲੋਂ ਇੱਕ ਧਾਰਮਿਕ ਗੀਤ ਅਰਪਣ ਕੀਤਾ ਜਾ ਰਿਹਾ ਹੈ।ਪਲਾਜਮਾ ਰਿਕਾਰਡ ਹੇਠ ਮੰਗਲ ਹਠੂਰ ਦੀ ਕਲਮ ਤੇ ਸੰਗਤਾਰ ਦੇ ਸੰਗੀਤ ਨਾਲ ਸੰਜੋਏ ਇਸ ਗੀਤ ਨੂੰ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਆਪਣੀ ਸਾਂਝੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੁੜ ਕੀਲਣ ਦੀ ਤਿਆਰੀ ਕਰ ਲਈ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਭਰਾਵਾਂ ਦੀ ਜੁਗਲਬੰਦੀ ਤੋਂ ਹਰ ਪੰਜਾਬੀ ਤੇ ਪਰਵਾਸੀ ਵੀ ਭਾਵੇਂ ਪੰਜਾਬੀ ਨਾ ਵੀ ਜਾਣਦਾ ਹੋਵੇ ਮੰਤਰਮੁਗਧ ਹੋ ਕੇ ਝੂਮਣ ਨੂੰ ਮਜਬੂਰ ਹੋ ਜਾਣਾ ਲੋਚਦਾ ਹੈ।
ਇਸ ਵਾਰ ਆਪਣੀ ਸੰਗੀਤਕ ਲਾਰੀ ਨਾਮਕ ਰਚਨਾ “ਸਿੱਧੀ ਬੱਸ ਨਨਕਾਣੇ ਨੂੰ” ਲੈ ਕੇ ਤੁਹਾਡੇ ਸਾਹਮਣੇ 11 ਅਪਰੈਲ ਨੂੰ ਪ੍ਰਸਤੁਤ ਹੋਣ ਜਾ ਰਹੇ ਹਨ।
ਆਸ ਕਰਦੇ ਹਾਂ ਕਿ ਇਸ ਵਾਰ ਵੀ ਨਵੀਂ ਮਿਸਾਲ ਸਿਰਜਦਿਆਂ ਹਰੇਕ ਦਿਲ ਵਿਚ ਆਪਣੀ ਬਣੀ ਥਾਂ ਨੂੰ ਹੋਰ ਮਜਬੂਤ ਕਰਨਗੇ।