BURNING NEWS🖊Rajesh sharma
ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੁਭਵ ਗੁਪਤਾ ਵਲੋ ਪ੍ਰੈੱਸ ਨੋਟ ਜਾਰੀ ਕਰਦਿਆ ਦੱਸਿਆ ਗਿਆ ਹੈ ਕਿ Pstet ਦਾ ਪੇਪਰ 1, 2 ਦੇਣ ਵਾਲੇ ਸਾਰੇ ਵਿਦਿਆਰਥੀਆ ਦੇ ਰੋਲ ਨੰਬਰ ਵਿਭਾਗ ਨੇ ਸਟੇਸ਼ਨ ਜ਼ਿਲੇ ਤੋਂ ਬਾਹਰ 150-250 ਕਿਲੋਮੀਟਰ ਦੂਰ ਅਲਾਟ ਕਰ ਦਿੱਤੇ ਹਨ ਜੋ ਕਿ ਸਰਕਾਰ ਨੇ ਇਹਨਾ candidate’s ਨਾਲ ਕੌਜਾ ਮਜਾਕ ਕੀਤਾ ਹੈ pstet ਅਪਲਾਈ ਕਰਨ ਵੇਲੇ ਸਰਕਾਰ ਨੇ ਮਨਪਸੰਦ ਸ਼ਟੇਸ਼ਨ ਦੀ ਚੋਣ ਕਰਵਾਈ ਸੀ ਪਰ ਸਰਕਾਰ ਵਲੋਂ ਸਾਰੇ Candidates ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਸਿੱਖਿਆ ਪ੍ਰੋਵਾਈਡਰ ਅਧਿਆਪਕ, ਗੁਰਦਾਸਪੁਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦੀ ਹੈ ਅਜਿਹੇ ਠੰਡੇ ਅਤੇ ਧੁੰਦ ਦੇ ਮੌਸਮ ਵਿਚ ਏਨੀ ਦੂਰ ਪੇਪਰ ਦੇਣ ਜਾਣਾ ਅਪਣੀ ਜਾਨ ਖਤਰੇ ਚ ਪਾਉਣ ਵਾਲੀ ਗੱਲ ਹੈ ਕਿਉਂਕਿ ਇਕੋ ਸਮੇਂ ਕਿੰਨੇ ਸਾਥੀ ਆਪਣੇ ਵਹੀਕਲ ਲੈ ਕੇ ਸਵੇਰੇ 3 ਜਾੰ 4 ਵਜ੍ਹੇ ਸੜਕਾਂ ਤੇ ਜਾਣਗੇ ਤੇ ਕਿੰਨਾ ਟ੍ਰੈਫਿਕ ਹੋਵੇਗਾ, ਉਤੋਂ ਧੁੰਦ, ਫਿਰ ਰੱਬ ਨਾ ਕਰੇ ਹਾਦਸੇ ਹੋਣ ਦਾ ਡਰ ਇਹਨਾ ਸਾਰੀ ਮੁ਼ਸ਼ਕਿਲਾ ਦੀ ਜਿੰਮੇਵਾਰੀ ਕੋਣ ਲਵੇਗਾ। ਇਸ ਲਈ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵਲੋ ਸਰਕਾਰ ਤੋ ਇਹੀ ਮੰਗ ਹੈ ਕਿ candidate’s ਨੂੰ
ਜ਼ਿਲ੍ਹੇ ਵਿੱਚ ਹੀ ਸਟੇਸ਼ਨ ਅਲਾਟ ਕੀਤੇ ਜਾਣ ਤਾਕਿ ਕਿਸੇ ਵੀ candidate’s ਨੂੰ ਮਾਨਸਿਕ ਤੇ ਆਰਥਿਕ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ।