ਕੇਸਰੀ ਬਣੀ 2019 ਦੀ ਸਭ ਤੌ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ

ਮੁੰਬਈ, 23 ਮਾਰਚ – (ਮੁੰਬਈ ਸੰਵਾਦਾਤਾ) ਬੀਤੀ 21 ਮਾਰਚ ਨੂੰ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਨੇ ਕਮਾਈ ਪੱਖੋਂ ਰਿਕਾਰਡ ਕਾਇਮ ਕਰ ਦਿਤਾ ਹੈ। ਇਸ ਫਿਲਮ ਨੇ ਪਹਿਲੇ ਦਿਨ 21.50 ਕਰੋੜ ਦਾ ਬਿਜਨਸ ਕੀਤਾ, ਜਦਕਿ ਦੂਸਰੇ ਦਿਨ 16.50 ਕਰੋੜ ਰੁ. ਦਾ ਕਾਰੋਬਾਰ ਕੀਤਾ।

ਸਾਰਾਗੜ੍ਹੀ ਯੁੱਧ ‘ਤੇ ਬਣੀ ਇਸ ਫਿਲਮ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਸਾਲ 2019 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਗਲੀ ਬੁਆਏ ਅਤੇ ਟੋਟਲ ਧਮਾਲ ਨੂੰ ਕੇਸਰੀ ਨੇ ਪਿੱਛੇ ਛੱਡ ਦਿੱਤਾ ਹੈ।