ਬਰਨਿੰਗ ਨਿਉਜ:-ਰਾਜੇਸ਼ ਸ਼ਰਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਅੱਜ ਸ਼ਰੇਆਮ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਧਮਕੀਆਂ ਦੇ ਦਿੱਤੀਆਂ ਅਤੇ ਕਿਹਾ ਕਿ ਜੇਕਰ ਮੇਰੀ ਖ਼ਬਰ ਸਹੀ ਤਰੀਕੇ ਨਾਲ ਨਾ ਲਗਾਈ ਤਾਂ ਮਾਂ ਤੈਨੂੰ ਦੇਖ ਲਵਾਂਗਾ ।ਇਸ ਤੋਂ ਬਾਅਦ ਪੱਤਰਕਾਰ ਵੀ ਭੜਕ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਮੱਕੜ ਸਾਹਿਬ ਤੁਸੀਂ ਸਾਨੂੰ ਧਮਕੀਆਂ ਦੇ ਰਹੇ ਹੋ ,ਅਸੀਂ ਤੁਹਾਡੀ ਪ੍ਰੈੱਸ ਕਾਨਫਰੰਸ ਨਹੀਂ ਕਰ ਸਕਦੇ ।
ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਅੱਜ ਸਥਾਨਕ ਪ੍ਰੈੱਸ ਕਲੱਬ ਵਿਖੇ ਇੱਕ ਮੀਟਿੰਗ ਰੱਖੀ ਜਿਸ ਵਿਚ ਉਨ੍ਹਾਂ ਨੇ ਪਰਮਜੀਤ ਸਿੰਘ ਰਾਏਪੁਰ ਜੋ ਕਿ ਉਨ੍ਹਾਂ ਦੀ ਪਾਰਟੀ ਦੇ ਨਾਲ ਹੀ ਸਬੰਧਤ ਹਨ ਦੇ ਨਾਲ ਜ਼ਮੀਨੀ ਝਗੜੇ ਬਾਰੇ ਪੱਤਰਕਾਰਾਂ ਨੂੰ ਦੱਸਿਆ ।ਸਰਬਜੀਤ ਸਿੰਘ ਮੱਕੜ ਦਾ ਕਹਿਣਾ ਸੀ ਕਿ ਜੋ ਝਗੜੇ ਵਾਲੀ ਜ਼ਮੀਨ ਹੈ ਉਹ ਉਨ੍ਹਾਂ ਦੀ ਹੀ ਹੈ ਪਰਮਜੀਤ ਸਿੰਘ ਰਾਏਪੁਰ ਦਾ ਉਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਇਸ ਸਬੰਧ ਵਿੱਚ ਕੋਈ ਨਿਰਦੇਸ਼ ਨਹੀਂ ਦਿੱਤੇ ਹਨ ਅਤੇ ਕੋਈ ਵੀ ਕਮੇਟੀ ਨਹੀਂ ਬਣਾਈ ।ਜਿਸ ਦਾ ਵਿਵਾਦ ਦੱਸਿਆ ਜਾ ਰਿਹਾ ਹੈ ਉਹ ਜ਼ਮੀਨ ਮੇਰੀ ਹੀ ਹੈ ।ਇਸੇ ਦੌਰਾਨ ਸਰਬਜੀਤ ਸਿੰਘ ਮੱਕੜ ਆਪਣੇ ਤੋਂ ਬਾਹਰ ਹੋ ਗਏ ਤੇ ਉਨ੍ਹਾਂ ਨੇ ਕਿਹਾ ਕਿ ਮੇਰੀ ਸਹੀ ਤਰੀਕੇ ਨਾਲ ਖਬਰ ਲਗਾਓ ਨਹੀਂ ਤਾਂ ਮੈਂ ਤੁਹਾਨੂੰ ਦੇਖ ਲਵਾਂਗਾ ।ਜਿਸ ਤੋਂ ਬਾਅਦ ਉੱਥੇ ਮੌਜੂਦ ਪੱਤਰਕਾਰ ਭੜਕ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਮੱਕੜ ਸਾਹਿਬ ਤੋਂ ਹੀ ਸਾਨੂੰ ਧਮਕੀਆਂ ਦੇ ਰਹੇ ਹੋ ਅਸੀਂ ਤੁਹਾਡੀ ਪ੍ਰੈੱਸਕਾਨਫ਼ਰੰਸ ਨਹੀਂ ਕਰ ਸਕਦੇ ।ਇਸ ਤੋਂ ਬਾਅਦ ਪੱਤਰਕਾਰਾਂ ਨੇ ਮੱਕੜ ਸਾਹਿਬ ਨੂੰ ਰੱਜ ਕੇ ਜ਼ਲੀਲ ਕੀਤਾ ।ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਧਮਕੀ ਨਹੀਂ ਦਿੱਤੀ ਤੁਸੀਂ ਇਸ ਗੱਲ ਨੂੰ ਗਲਤ ਤਰੀਕੇ ਨਾਲ ਲੈ ਰਹੇ ਹੋ ।