BURNING NEWS✍️RAJESH SHARMA
ਜਲੰਧਰ ਦੇ ਹਾਊਸਿੰਗ ਬੋਰਡ ਕਲੋਨੀ ਜੀ.ਟੀ.ਬੀ ਨਗਰ ਦੀਆਂ ਸਮੂਹ ਔਰਤਾਂ ਵੱਲੋ ਸਥਾਨਕ ਹੋਟਲ ‘ਚ ਤੀਆਂ ਦਾ ਤਿਓਹਾਰ ਮਨਾਇਆ ਗਿਆ। ਜਿਸ ਵਿੱਚ ਜਿੱਥੇ ਸਾਰਿਆਂ ਨੇ ਮਿਲ ਕੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਉੱਥੇ ਹੀ ਪੰਜਾਬੀ
ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦਾ ਸੰਦੇਸ਼ ਦਿੰਦੇ ਹੋਏ ਗਿੱਧਾ ਭੰਗੜਾ ਪਾ ਕੇ ਇਸ ਖ਼ਾਸ ਦਿਨ ਨੂੰ ਮਨਾਇਆ । ਕਲੋਨੀ ਵਾਸੀ ਜਸਵਿੰਦਰ ਕੌਰ ਨੇ ਆਪਣੇ ਪ੍ਰੋਗਰਾਮ ਬਾਰੇ ਦੱਸਿਆ ਅਤੇ ਸਾਰੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਪਣੇ ਰੁਝੇਵੇ ਭਰੀ ਜ਼ਿੰਦਗੀ ਵਿੱਚੋਂ ਕੁੱਝ ਸਮਾਂ ਅਪਣੇ ਲਈ ਜ਼ਰੂਰ ਕੱਢਣ। ਇਸ ਮੌਕੇ ਤੇ ਕਲੋਨੀ ਵਾਸੀ ਬਲਜੀਤ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਕੰਚਨ ਨਈਅਰ, ਸੀਤਾ , ਗੀਤਾ , ਹਰਲੀਨ ਕੌਰ, ਸੁਮਨ, ਗਗਨਦੀਪ ਕੌਰ, ਮਨਮੀਨ ਕੌਰ, ਮੰਜੂ ਭਸੀਨ, ਜਸਵੀਰ ਕੌਰ ਸਚਦੇਵਾ,ਰੀਚਾ, ਸ਼ਬਨਮ, ਸੁਨੀਤਾ ਤਲਵਾਰ, ਭੂਮੀਕਾ, ਰੀਨਾ , ਤਾਨੀਆਂ, ਪੂਨਮ , ਨਵਦੀਪ ਕੌਰ ਤੇ ਹੋਰ ਵੀ ਕਲੋਨੀ ਵਾਸੀ ਸ਼ਾਮਲ ਸਨ।