ਅੱਖਾਂ ਦੇ ਫਰੀ ਕੈਂਪ ਵਿੱਚ 350 ਮਰੀਜ਼ਾਂ ਦਾ ਚੈੱਕਅਪ ,300 ਮਰੀਜਾਂ ਨੂੰ ਐਨਕਾਂ ਤੇ 28 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ

ਸਵਰਗਵਾਸੀ ਸਰਦਾਰ ਸੋਹਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਮਿਗਲਾਨੀ ਦੀ ਯਾਦ ਵਿੱਚ ਅੱਖਾਂ ਦਾ ਫਰੀ ਕੈਂਪ ਨਵੀਂ ਦਾਣਾ ਮੰਡੀ ਦੁਕਾਨ ਨੰਬਰ 86 ਵਿਖੇ ਲਗਾਇਆ ਗਿਆ। ਕੈਂਪ ਵਿੱਚ ਵੱਡੀ ਗਿਣਤੀ ਚ ਲੋੜਵੰਦ ਲੋਕ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਪਹੁੰਚੇ। ਲਗਭਗ 350 ਮਰੀਜ਼ਾਂ ਨੇ ਅੱਖਾਂ ਚੈੱਕ ਕਰਵਾਈਆਂ ਤੇ 300 ਲੋੜਵੰਦਾਂ ਨੂੰ ਫਰੀ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਨੈਸ਼ਨਲ ਆਈ ਹਸਪਤਾਲ ਕਪੂਰਥਲਾ ਰੋਡ ,ਦੇ ਅੱਖਾਂ ਦੇ ਸਰਜਨ ਡਾਕਟਰ ਪਿਓਸ਼ ਸੂਦ ਤੇ ਡਾਕਟਰ ਅਮਨਦੀਪ ਸਿੰਘ ਵਲੋ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ । ਇਸ ਦੇ ਨਾਲ ਹੀ 28 ਮਰੀਜ਼ਾਂ ਦਾ ਆਪਰੇਸ਼ਨ ਨੈਸ਼ਨਲ ਆਈ ਹਸਪਤਾਲ ਕਪੂਰਥਲਾ ਰੋਡ ਵਿਖੇ ਕੀਤੇ ਗਿਆ, ਕੈਂਪ ਦੇ ਆਯੋਜਕ ਸਰਦਾਰ ਰਜਿੰਦਰ ਸਿੰਘ ਮਿਗਲਾਨੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ,ਕਿ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਤਾਰ ਮਰੀਜ਼ ਦੇ ਚੈੱਕਅਪ ਕੀਤਾ ਗਏ ਸਨ ਤੇ ਮਰੀਜ਼ਾਂ ਲਈ ਚਾਹ ਪਾਣੀ ਦੇ ਵਿਸ਼ੇਸ਼ ਲੰਗਰ ਵੀ ਨਾਲ ਨਾਲ ਚੱਲ ਰਹੇ ਸਨ ।ਮਰੀਜ਼ਾਂ ਦੀ ਰਜਿਸਟਰੇਸ਼ਨ ਦੀ ਸੇਵਾ ਹਰਪ੍ਰੀਤ ਸਿੰਘ ਨੀਟੂ ਤੇ ਉਹਨਾਂ ਦੇ ਸਾਥੀ ਨਿਭਾ ਰਹੇ ਸਨ , ਭਾਈ ਗੁਰਮੁਖ ਸਿੰਘ ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਵੱਲੋਂ ਅਰਦਾਸ ਕੀਤੀ ਗਈ ਉਪਰੰਤ ਉਦਘਾਟਨ ਦੀ ਰੱਸਮ ਬੇਟੀ ਹਰਮਨਪ੍ਰੀਤ ਕੌਰ ਨਰੂਲਾ ਅਤੇ ਗੁਣਵੀਤ ਕੌਰ ਪਰੀ ਮਿਗਲਾਨੀ ਵਲੋਂ ਕੀਤਾ ਗਿਆ ।ਇਸ ਮੌਕੇ ਤੇ ਜਸਪਾਲ ਸਿੰਘ ਮਿਗਲਾਨੀ,ਰਜਿੰਦਰ ਸਿੰਘ ਮਿਗਲਾਨੀ ,ਗਗਨਦੀਪ ਸਿੰਘ ਪਾਰਸ ਮਿਗਲਾਨੀ ,ਨਵਲਜੀਤ ਕੌਰ, ਹਰਮਨ ਪ੍ਰੀਤ ਕੌਰ, ਗੁਨਵੀਤ ਕੌਰ, ਫਤਿਹਬੀਰ ਸਿੰਘ, ਡਾਕਟਰ ਸਤੀਸ ਸ਼ਰਮਾ ,ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਜੀਤ ਸਿੰਘ ਕਾਲਰਾ, ਗੁਰਵਿੰਦਰ ਸਿੰਘ ਸਿੱਧੂ ਇੰਦਰਜੀਤ ਸਿੰਘ, ਇੰਦਰਪ੍ਰੀਤ ਸਿੰਘ, ਦਾਨੇਸ਼ ਦਿਓਰ ਰਵਿੰਦਰ ਸਿੰਘ ਲਾਡੀ ,ਇਮੂਨੀਤ ਸਿੰਘ , ਵਿਸ਼ਾਲ ਸੂਰੀ, ਮਨਪ੍ਰੀਤ ਸਿੰਘ ਕੋਚਰ ,ਗੁਰਪ੍ਰੀਤ ਸਿੰਘ ਕਾਲੜਾ, ਗਗਨਦੀਪ ਸਿੰਘ, ਪਰਮਪ੍ਰੀਤ ਸਿੰਘ ਵੀਟੀ, ਅਮਰਜੀਤ ਸਿੰਘ ਮੰਗਾ, ਰਣਜੀਤ ਸਿੰਘ ਗੋਲਡੀ, ਰਣਜੀਤ ਸਿੰਘ ਗੋਲਡੀ, ਦਮਨਪ੍ਰੀਤ ਸਿੰਘ ਭਾਟੀਆ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਪਰੂਥੀ, ਤਰਸੇਮ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ