BURNING NEWS✍️Rajesh Sharma
ਜਲੰਧਰ ਵਿਖੇ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਐਂਬੂਲੈਂਸ ਵਿੱਚ ਪੈਟਰੋਲ ਦੀ ਜਗ੍ਹਾ ਡੀਜ਼ਲ ਪਾਏ ਜਾਣ ਕਰਕੇ ਇੱਕ ਮਰੀਜ਼ ਦੀ ਮੌਤ ਹੋ ਗਈ । ਦਰਅਸਲ ਜਲੰਧਰ ਦੇ ਜੰਡਿਆਲਾ ਇਲਾਕੇ ਦਾ ਇੱਕ ਉੱਨੀ ਸਾਲ ਦਾ ਨੌਜਵਾਨ ਅਜੈ ਜਿਸ ਨੂੰ ਕਿ ਛਾਤੀ ਵਿੱਚ ਇਨਫੈਕਸ਼ਨ ਦੀ ਬੀਮਾਰੀ ਸੀ । ਅੱਜ ਸਵੇਰੇ ਜਦ ਇਸ ਨੌਜਵਾਨ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਇਸ ਦੇ ਘਰ ਵਾਲੇ ਇਸ ਨੂੰ ਐਂਬੂਲੈਂਸ ਵਿੱਚ ਪਾ ਕੇ ਜਲੰਧਰ ਦੇ ਸਿਵਲ ਹਾਸਪੀਟਲ ਲਿਆਏ । ਪਰ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਡਾਕਟਰਾਂ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਰੈਫਰ ਕਰ ਦਿੱਤਾ । ਜਿਸ ਤੋਂ ਬਾਅਦ ਮਰੀਜ਼ ਦੇ ਘਰਦੇ ਸਿਵਲ ਹਾਸਪੀਟਲ ਤੋਂ ਇੱਕ ਐਂਬੂਲੈਂਸ ਲੈ ਕੇ ਚੰਡੀਗੜ੍ਹ ਵੱਲ ਰਵਾਨਾ ਹੋਏ । ਐਂਬੂਲੈਂਸ ਵਿੱਚ ਪੈਟਰੋਲ ਘੱਟ ਹੋਣ ਕਰਕੇ ਐਂਬੂਲੈਂਸ ਨੂੰ ਜਲੰਧਰ ਦੇ ਇੱਕ ਪੈਟਰੋਲ ਪੰਪ ਵਿਖੇ ਰੋਕਿਆ ਗਿਆ । ਇਸ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਇਸ ਐਂਬੂਲੈਂਸ ਪੈਟਰੋਲ ਦੀ ਜਗ੍ਹਾ ਡੀਜ਼ਲ ਪਾ ਦੇਣ ਕਰਕੇ ਐਂਬੂਲੈਂਸ ਉੱਥੇ ਬੰਦ ਹੋ ਗਈ । ਜਿਸ ਤੋਂ ਬਾਅਦ ਮਰੀਜ਼ ਨੂੰ ਚੰਡੀਗੜ੍ਹ ਲਿਆਉਣ ਲਈ ਦੂਸਰੀ ਐਂਬੂਲੈਂਸ ਦਾ ਇੰਤਜ਼ਾਮ ਤੇ ਕੀਤਾ ਗਿਆ ਪਰ ਜਦ ਤੱਕ ਦੂਸਰੀ ਐਂਬੂਲੈਂਸਾਂ ਦੀ ਮਰੀਜ਼ ਦੀ ਪੈਟਰੋਲ ਪੰਪ ਤੇ ਹੀ ਮੌਤ ਹੋ ਗਈ । ਫਿਲਹਾਲ ਇਹ ਘਟਨਾ ਅਣਗਹਿਲੀ ਗਲਤੀ ਜਾਂ ਫਿਰ ਜਾਣ ਕੇ ਹੋਈ ਹੈ ਇਸ ਦੀ ਜਾਂਚ ਜਲੰਧਰ ਦੀ ਪੁਲਿਸ ਕਰ ਰਹੀ ਹੈ ਉਧਰ ਦੂਸਰੇ ਪਾਸੇ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਪੈਟਰੋਲ ਪਾਉਣ ਵਾਲਾ ਲੜਕਾ ਇੱਥੇ ਨਵਾਂ ਨਵਾਂ ਲੱਗਾ ਸੀ ਅਤੇ ਉਸ ਨੇ ਗਲਤੀ ਨਾਲ ਪੈਟਰੋਲ ਦੀ ਜਗ੍ਹਾ ਐਂਬੂਲੈਂਸ ਵਿੱਚ ਡੀਜ਼ਲ ਪਾ ਦਿੱਤਾ ।