BURNING NEWS RAJESH SHARMA
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵੇਚਣ ਵਿੱਚ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਨੇ ਦੇਸ਼ ਦੀ ਜਨਤਾ ਦਾ ਖੁਨ ਨਿਚੋੜਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵੀ ਫਿਰਕੂ ਹੈ ਅਤੇ ਦੇਸ਼
ਵਿੱਚ ਵੰਡੀਆਂ ਪਾ ਕੇ ਰਾਜ ਕਰ ਰਹੀ ਹੈ। ਇਹ ਵਿਚਾਰ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਨੌਜਵਾਨ ਨੇਤਾ ਹਾਰਦਿਕ ਪਟੇਲ ਨੇ ਵਾਇਟ ਡਾਇਮੰਡ ਵਿਖੇ ਪਰਗਟ ਸਿੰਗ ਦੇ ਹੱਕ ਵਿੱਚ ਕਰਵਾਈ ਗਈ ਵਿਸ਼ਾਲ ਰੈਲੀ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਸ ਗੁਜਰਾਤ ਮਾਡਲ ਦੀ ਗੱਲ ਬੀਜੇਪੀ ਕਰਦੀ ਹੈ ਉਹ ਪੂਰੀ ਤਰ੍ਹਾਂ ਨਾਲ ਫੇਲ੍ਹ ਹੈ ਅਤੇ ਅਸਲ ਵਿੱਚ ਗੁਜਰਾਤ ਦੇ ਹਾਲਾਤ ਇਹ ਹਨ ਕਿ ਲੱਖਾਂ ਨੌਜਵਾਨ ਬੇਰੁਜ਼ਗਾਰ ਹਨ ਅਤੇ 16000 ਪਿੰਡਾਂ ਦੀ ਹਾਲਤ ਬਦ ਤੋਂ ਬਦਤਰ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਨਰਿੰਦਰ ਮੋਦੀ ਖਿਲਾਫ ਆਵਾਜ਼ ਉਠਾਉਣ ਕਾਰਨ ਉਨ੍ਹਾਂ ਨੇ ਗੁਜਰਾਤ ਵਿੱਚ 32 ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਚੁਕਣੀ ਜ਼ਰੂਰੀ ਹੈ ਭਾਂਵੇ ਉਹ ਕਿਸੇ ਵੀ ਕੀਮਤ ਤੇ ਹੋਵੇ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਨੂੰ ਪਰਗਟ ਸਿੰਘ ਵਰਗਾ ਨੇਤਾ ਮਿਲਣਾ ਹਲਕੇ ਲਈ ਸ਼ੁਭ ਸ਼ਗਨ ਹੈ ਅਤੇ ਹਲਕੇ ਦੇ ਹਰ ਵੋਟਰ ਦਾ ਫਰਜ ਬਣਦਾ ਹੈ ਕਿ ਉਹ ਪਰਗਟ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨੇ ਹਾਕੀ ਵਿੱਚ ਦੇਸ਼ ਦਾ ਨਾਂਅ ਉੱਚਾ ਕੀਤਾ ਹੈ ਅਤੇ ਹੱਕ ਸੱਚ ਦੀ ਲੜਾਈ ਉਹ ਰਾਜਨੀਤੀ ਵਿੱਚ ਵੀ ਲੜਦੇ ਆ ਰਹੇ ਹਨ। ਇਸ ਮੌਕੇ ਤੇ ਪਰਗਟ ਸਿੰਘ ਨੇ ਬੀਜੇਪੀ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਰਗੜੇੇ ਲਾਉਂਦੇ ਹੋਏ ਕਿਹਾ ਕਿ ਇਨ੍ਹਾਂ ਪਾਰਟੀ ਵਲੋਂ ਹਮੇਸ਼ਾਂ ਦੇਸ਼ ਨੂੰ ਵੰਡਣ ਦੀ ਗੱਲ ਕੀਤੀ ਹੈ ਅਤੇ ਇਨ੍ਹਾਂ ਨੇ ਲਗਾਤਾਰ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਚੰਨੀ ਦੀ ਸਰਕਾਰ ਨੇ 111 ਦਿਨਾਂ ਦੇ ਕਾਰਜ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਲਾਭ ਹੋਇਆ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੌਪਰ ਨੂੰ ਉਡਣ ਦੀ ਇਜਾਜਤ ਨਹੀਂ ਦਿੱਤੀ ਗਈ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵੇਰੇ ਹੁਸ਼ਿਆਰਪੁਰ ਵਿਖੇ ਰਾਹੁਲ ਗਾਂਧੀ ਵਿੱਚ ਪਹੁੰਚਣਾ ਸੀ ਤਾਂ ੁੳਨ੍ਹਾਂ ਦੇ ਚੌਪਰ ਨੂੰ ਹੁਸ਼ਿਆਰਪੁਰ ਲਈ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਸੁਜਾਨਪੁਰ ਜਾਣ ਲਈ ਚੌਪਰ ਨੂੰ ਉਡਾਣ ਭਰਨ ਦੀ ਇਜਾਜਤ ਦੇ ਦਿੱਤੀ ਗਈ। ਜਦੋਂ ਬਾਅਦ ਦੁਪਿਹਰ ਉਹ ਸੁਜਾਨ ਪੁਰ ਤੋਂ ਜਲੰਧਰ ਕੈਂਟ ਵਿੱਚ ਹੋਣ ਵਾਲੀ ਰੈਲੀ ਵਿੱਚ ਪਹੁੰਚਣ ਲਈ ਉਡਾਣ ਭਰਨ ਵਾਲੇ ਸਨ ਤਾਂ ਏਅਰ ਟਰੈਫਿਕ ਕੰਟਰੋਲਰ ਵਲੋਂ ਉਨ੍ਹਾਂ ਦੇ ਚੌਪਰ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਇਜਾਜਤ ਰੱਦ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਉਨ੍ਹਾਂ ਸ਼ਾਮ ਨੂੰ ਸੜਕੀ ਮਾਰਗ ਦੇ ਰਾਹੀਂ ਜਲੰਧਰ ਪਹੁੰਚਣ ਲਈ ਚਾਲੇ ਪਾਏ। ਪਰਗਟ ਸਿੰਘ ਵਲੋਂ ਵਾਇਟ ਡਾਇਮੰਡ ਵਿੱਚ ਰੱਖੀ ਗਈ ਰੈਲੀ ਦਾ ਸਮਾਂ 4 ਵਜੇ ਰੱਖਿਆ ਗਿਆ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਹ ਸ਼ਾਮ 7 ਵਜੇ ਤੋਂ ਪਹਿਲਾਂ ਜਲੰਧਰ ਨਹੀਂ ਪਹੁੰਚ ਸਕਦੇ ਤਾਂ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਬਹੁਤ ਜ਼ਿਆਦਾ ਦੇਰ ਹੋਣ ਕਾਰਨ ਉਹ ਮੁੱਖ ਮੰਤਰੀ ਦਾ ਸਵਾਗਤ ਬੂਟਾ ਮੰਡੀ ਵਿਖੇ ਸਥਿਤ ਸ੍ਰੀ ਗੁਰੂੁ ਰਵਿਦਾਸ ਧਾਮ ਵਿਖੇ ਕਰਨਗੇ। ਬੂਟਾ ਮੰਡੀ ਵਿਖੇ ਪਰਗਟ ਸਿੰਘ ਨੇ ਮੁੱਖ ਮੰਤਰੀ ਚੰਨੀ ਦਾ ਸਵਾਗਤ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਕੀਤਾ।