ਸੋਫੀ ਪਿੰਡ ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਝਟਕਾ – 10 ਪਰਿਵਾਰ ਕਾਂਗਰਸ ਵਿੱਚ ਸ਼ਾਮਲ

BURNING NEWS✍️RAJESH SHARMA 

ਜਲੰਧਰ ਕੈਂਟ ਹਲਕੇ ਦੇ ਸੋਫੀ ਪਿੰਡ ਵਿੱਚ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਕਾਂਗਰਸ ਆਗੂ ਰਵਿੰਦਰ ਚੌਧਰੀ ਦੀ ਪ੍ਰੇਰਨਾ ਸਦਕਾ ਅਤੇ ਪਰਗਟ ਸਿੰਘ ਦੇ ਕੰਮਾਂ ਨੂੰ ਸਾਹਮਣੇ ਰੱਖਦੇ ਹੋਏ ਪਿੰਡ ਦੇ 10

ਪਰਿਵਾਰਾਂ ਨੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਿੰਡ ਦੇ ਸਾਬਕਾ ਸਰਪੰਚ ਹੰਸ ਰਾਜ, ਜੀਤ ਰਾਮ, ਕੁਲਦੀਪ ਸਿੰਘ, ਰਵੀ ਕੁਮਾਰ, ਲੱਛਮਣ ਪੱਪੂ ਰਹਿਮਾਨਪੁਰ, ਸਤਨਾਮ ਅਲੀਪੁਰ, ਹਰਵਿੰਦਰ ਸਿੰਘ ਸਮੇਤ ਕਈ ਪਰਿਵਾਰ ਵਿਸ਼ੇਸ਼ ਹਨ। ਇਸ ਮੌਕੇ ਤੇ ਇਨ੍ਹਾਂ ਨੇਤਾਵਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਪਰਗਟ ਸਿੰਘ ਨੇ ਇਨ੍ਹਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਪਿੰਡ ਵਾਸੀਆਂ ਵਲੋਂ ਪਰਗਟ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ੳੇਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਹੈ ਕਿ ਸ਼ਹਿਰ ਨਾਲ ਲੱਗਦੇ ਪਿੰਡਾਂ ਨੂੰ ਪੂਰੀਆਂ ਸ਼ਹਿਰ ਵਰਗੀਆਂ ਸਹੂਲਤਾਂ ਮਿਲਣ। ਇਸ ਲਈ ਉਹ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਰਦੇ ਵੀ ਰਹਿਣਗੇ।

ਇਸ ਤੋਂ ਇਲਾਵਾ ਪਰਗਟ ਸਿੰਘ ਨੇ ਜੰਡਿਆਲਾ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਜੰਡਿਆਲਾ ਦੀ ਪੰਚਾਇਤ ਵਲੋਂ ਪਰਗਟ ਸਿੰਘ ਨੂੰ ਵਿਸ਼ਵਾਸ਼ ਦੁਆਇਆ ਕਿ ਇਸ ਹਲਕੇ ਵਿੱਚ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਇਕ ਵਾਰ ਫਿਰ ਵਿਧਾਨ ਸਭਾ ਵਿੱਚ ਭੇਜਣਗੇ। ਇਸ ਮੌਕੇ ਤੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਅਤੇ ਜਿਲਹਾ ਪ੍ਰੀਸ਼ਦ ਮੈਂਬਰ ਮੈਂਬਰ ਰਜਿੰਦਰ ਸਿੰਘ ਅਤੇ ਹੋਰ ਕਈ ਨੇਤਾਵਾਂ ਨੇ ਵੀ ਸ਼ਮੂਲੀਅਤ ਕੀਤੀ।

ਜਲੰਧਰ ਛਾਉਣੀ ਤੋਂ ਤੀਜੀ ਵਾਰ ਚੋਣ ਮੈਦਾਨ ਵਿਚ ਉੱਤਰੇ ਪਰਗਟ ਸਿੰਘ ਵੱਲੋਂ ਪੇਸ਼ ਕੀਤੇ ਗਏ ਆਪਣੇ ਰਿਪੋਰਟ ਕਾਰਡ ਵਿਚ ਉਨ੍ਹਾਂ ਨੇ ਹਲਕੇ ਦੇ ਬਹੁਪੱਖੀ ਵਿਕਾਸ ਨੂੰ ਮੁੱਖ ਰੱਖਿਆ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ ਮੰਤਰੀ ਮੰਡਲ ਵਿਚ ਸ਼ਾਮਲ ਹੋਏ ਪਰਗਟ ਸਿੰਘ ਦਾ ਕਹਿਣਾ ਸੀ ਕਿ ਚੰਨੀ ਸਰਕਾਰ ਨੂੰ ਸਿਰਫ 111 ਦਿਨ ਹੀ ਮਿਲੇ ਸਨ, ਇਨ੍ਹਾਂ ਤਿੰਨ ਮਹੀਨਿਆਂ ਵਿਚ ਉਨ੍ਹਾਂ ਨੇ ਪਿੰਡਾਂ ਤੇ ਸ਼ਹਿਰਾਂ ਦੇ ਜਿਹਡ਼ੇ ਵਿਕਾਸ ਕਾਰਜ ਕੀਤੇ ਹਨ ਉਨ੍ਹਾਂ ਵਿਚ ਸਡ਼ਕਾਂ, ਸੀਵਰੇਜ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਤੋਂ ਇਲਾਵਾ ਲੋਕਾਂ ਲਈ ਸਿਹਤ ਸਹੂਲਤਾਂ ਅਤੇ ਨੌਜਵਾਨਾਂ ਲਈ ਖੇਡ ਸੱਭਿਆਚਾਰ ਪੈਦਾ ਕਰਨਾ ਸ਼ਾਮਲ ਹਨ। ਮਿੱਠਾਪੁਰ ਸਟੇਡੀਅਮ ਨੂੰ ਅੱਪਗ੍ਰੇਡ ਕਰਕੇ 6.82 ਕਰੋਡ਼ ਦੀ ਲਾਗਤ ਨਾਲ ਐਸਟੋਟਰਫ ਹਾਕੀ ਮੈਦਾਨ ਤਿਆਰ ਕਰਵਾਇਆ।
ਕੰਮਾਂ ਦੇ ਰਿਪੋਰਟ ਕਾਰਡ ਵਿਚੋਂ ਕੁਝ ਇਕ ਮਹੱਤਵਪੂਰਨ ਨੁਕਤਿਆਂ ਦਾ ਜ਼ਿਕਰ ਹਲਕੇ ਦੇ ਲੋਕਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਿੱਖਿਆ ਦੇ ਪਸਾਰ ਲਈ ਸੱਤ ਸਰਕਾਰੀ ਸਕੂਲਾਂ ਨੂੰ ਅੱਪਗ੍ਰੇਡ ਕਰਕੇ ਹਾਈ ਤੋਂ ਸੀਨੀਅਰ ਸੈਕੰਡਰੀ ਸਕੂਲ ਬਣਾਇਆ। ਹਲਕੇ ਦੇ ਦੋ ਪਿੰਡਾਂ ਵਿਚ ਬੰਦ ਪਏ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਮੁਡ਼ ਸ਼ੁਰੂ ਕਰਵਾਉਣਾ ਵੀ ਵੱਡੀ ਪ੍ਰਾਪਤੀ ਹੈ। ਕਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਪਿੰਡ ਪ੍ਰਤਾਪਪੁਰਾ ਵਿਚ ਸਬਜ਼ੀ ਮੰਡੀ ਦਾ ਨਿਰਮਾਣ ਕਰਵਾਇਆ। ਹਲਕੇ ਦੇ ਜਿਹਡ਼ੇ 11 ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ ਹਨ ਉਨ੍ਹਾਂ ਪਿੰਡਾਂ ਨੂੰ 150 ਕਰੋਡ਼ ਦੀ ਗ੍ਰਾਂਟ ਦਿੱਤੀ ਗਈ ਸੀ। ਜਿਨ੍ਹਾਂ ਵਿਚ ਸੀਵਰੇਜ ’ਤੇ 77 ਕਰੋਡ਼, ਪੀਣ ਵਾਲੇ ਪਾਣੀ ’ਤੇ 36 ਕਰੋਡ਼, ਸਟਰੀਟ ਲਾਈਟਾਂ ’ਤੇ ਇਕ ਕਰੋਡ਼, ਸਡ਼ਕਾਂ ਅਤੇ ਹੋਰ ਵਿਕਾਸ ਕਾਰਜਾਂ ’ਤੇ 35 ਤੋਂ 40 ਕਰੋਡ਼ ਰੁਪਏ ਖਰਚੇ ਗਏ।
ਸ਼ਹਿਰੀ ਹਲਕੇ ਵਿਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਲੰਧਰ ਛਾਉਣੀ ’ਚ ਪਿਛਲੇ 40 ਸਾਲਾਂ ਤੋਂ ਫਾਇਰ ਬ੍ਰਿਗੇਡ ਦੀ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ। ਜਲੰਧਰ ਕੰਟੋਨਮੈਂਟ ਬੋਰਡ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਦਿੱਤੀ। ਜਲੰਧਰ ਛਾਉਣੀ ਵਾਸੀਆਂ ਨੂੰ ਪਹਿਲੀ ਵਾਰ 15 ਕਰੋਡ਼ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ। ਅਰਬਨ ਅਸਟੇਟ ਤੋਂ ਜਮਸ਼ੇਰ ਡੇਅਰੀਆਂ ਤੱਕ 77 ਕਰੋਡ਼ ਦੀ ਲਾਗਤ ਨਾਲ ਗੰਦਾ ਨਾਲਾ ਪੂਰਨ ਦਾ ਪ੍ਰੋਜੈਕਟ ਸ਼ੁਰੂ ਕਰਵਾਇਆ ਤਾਂ ਜੋ ਧਰਤੀ ਹੇਠਲਾ ਪਾਣੀ ਦੂਸ਼ਿਤ ਨਾ ਹੋਵੇ। ਇਸ ’ਤੇ 36 ਕਰੋਡ਼ ਦੀ ਲਾਗਤ ਨਾਲ ਸੈਰ ਕਰਨ ਲਈ ਟਰੈਕ ਅਤੇ ਸਾਈਕਲ ਟਰੈਕ ਦਾ ਨਿਰਮਾਣ ਕਰਵਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਮੁਡ਼ ਸੱਤਾ ਵਿਚ ਆਈ ਤਾਂ ਹਲਕੇ ਦੀ ਕਾਇਆ ਕਲਪ ਕੀਤੀ ਜਾਵੇਗੀ।