BURNING NEWS RAJESH SHARMA
ਜਲੰਧਰ ਛਾਉਣੀ ਹਲਕੇ ਦੇ ਪਿੰਡਾਂ ਨੂੰ ਪਰਗਟ ਸਿੰਘ ਨੇ ਮੰਤਰੀ ਬਣਨ ਤੋਂ ਦਿੱਤੇ ਗਰਾਂਟਾਂ ਦੇ ਗੱਫਿਆ ਨਾਲ ਪਿੰਡਾਂ ‘ਤੇ ਸ਼ਹਿਰੀ ਇਲਾਕਿਆਂ ਦੀ ਨੁਹਾਰ ਬਦਲਣ ਲੱਗ ਪਈ। ਹਲਕੇ ਜਲੰਧਰ ਛਾਉਣੀ ਦੇ ਵੱਖ ਵੱਖ ਮੁਹੱਲਿਆਂ ਅਤੇ ਜਮਸ਼ੇਰ ਖ਼ਾਸ ਵਿੱਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਪਰਗਟ ਸਿੰਘ ਨੇ ਕਿਹਾ ਕਿ ਮੰਤਰੀ ਬਣ ਕੇ ਜਿਹੜੇ 111 ਦਿਨ ਉਨ੍ਹਾਂ ਨੂੰ ਮਿਲੇ ਸਨ ,ਇਸ ਸਮੇਂ ਵਿੱਚ ਉਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕੀਤਾ ਅਤੇ ਜਿਹੜੇ ਕੰਮ ਸਾਢੇ ਚਾਰ ਸਾਲ ਤੱਕ ਰੁਕੇ ਰਹੇ ਸਨ ਉਨ੍ਹਾਂ ਨੂੰ ਤੇਜ਼ੀ ਨਾਲ ਕਰਵਾਇਆ। ਪਿੰਡਾਂ ਦੇ ਸ਼ਹਿਰੀ ਇਲਾਕਿਆਂ ਨੂੰ ਗਰਾਂਟਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ।ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਢਾਈ ਸਾਲ ਪਹਿਲਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਲੋਕਾਂ ਦੇ ਕੰਮ ਕਰੋ ਪਰ ਉਹ ਆਪਣੀ ਆਦਤ ਤੋਂ ਮਜ਼ਬੂਰ ਰਹੇ ਤੇ ਅੱਜ ਲੋਕ ਉਨ੍ਹਾਂ ਪੂਰੀ ਤਰ੍ਹਾਂ ਨਾਲ ਸਾਥ ਛੱਡ ਚੁੱਕੇ ਹਨ।ਸਹਕਾਰ ਦੇ ਆਖਰੀ ਤਿੰਨ ਮਹੀਨੇ ਜਿਹੜੇ ਮਿਲੇ ਉਸ ਨੂੰ ਸਮੁੱਚੇ ਪੰਜਾਬ ਨੇ ਵੇਖਿਆ ਹੈ।
ਪਰਗਟ ਸਿੰਘ ਨੇ ਕਿਹਾ ਕਿ 111 ਦਿਨਾਂ ਦਾ ਕਾਰਜਕਾਲ ਕੋਈ ਬਹੁਤ ਵੱਡਾ ਨਹੀਂ ਹੁੰਦਾ ਪਰ ਉਨ੍ਹਾਂ ਨੇ ਹਲਕੇ ਦੀਆਂ ਸੜਕਾਂ, ਸੀਵਰੇਜ, ਪਾਰਕਾਂ, ਖੇਡਣ ਲਈ ਗਰਾਉਂਡਾਂ ਤੇ ਹੋਰ ਸਾਜੋ ਸਮਾਨ ਮਹੁੱਈਆ ਕਰਵਾਉਣ ਲਈ ਹਲਕੇ ਦੇ ਲੋਕਾਂ ਦੀ ਮੰਗ ਅਨੁਸਾਰ ਫੰਡ ਮਹੁੱਈਆ ਕਰਵਾਏ ਹਨ। ਹੁਣ ਸਾਰੇ ਹਲਕੇ ਦੇ ਪਿੰਡਾਂ ਨੂੰ ਮਿਲੀਆ ਗਰਾਂਟਾ ਨਾਲ ਵਿਕਾਸ ਕੰਮ ਨੇਪਰੇ ਚੜ੍ਹ ਰਹੇ ਹਨ। ਸ਼ਹਿਰੀ ਇਲਾਕਿਆਂ ਵਿੱਚ ਸਟਰੀਟ ਲਾਈਟਾਂ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮਸਿਆਵਾਂ ਹੱਲ ਕਰਵਾਈਆਂ ਤੇ ਸੜਕਾਂ ਦੇ ਕੰਮਾਂ ਨੂੰ ਤੇਜ਼ੀ ਨਾਲ ਕਰਵਾਇਆ। ਉਨ੍ਹਾਂ ਕਿਹਾ ਕਿ ਹਲਕੇ ਦੇ ਜਿਹੜੇ ਕੁਝ ਕੁ ਕੰਮ ਸ਼ੁਰੂ ਹੋਣ ਤੋਂ ਰਹਿ ਗਏ ਹਨ ਜਾਂ ਮੁਕੰਮਲ ਨਹੀਂ ਹੋ ਸਕੇ ਉਹ ਨਵੀਂ ਕਾਂਗਰਸ ਦੀ ਸਰਕਾਰ ਬਣਦਿਆ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ।
ਦੇਸ਼ ਲਈ ਹਾਕੀ ਖੇਡਣ ਵਾਲੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਆਉਂਦੇ ਸੰਸਾਰਪੁਰ ਪਿੰਡ ਦਾ ਨਾਂਅ ਅੱਜ ਦੁਨੀਆਂ ਵਿੱਚ ਹਾਕੀ ਦੇ ਸਦਕਾ ਹੀ ਹੈ। ਪਰਗਟ ਸਿੰਘ ਨੇ ਕਿਹਾ ਕਿ ਸੰਸਾਰਪੁਰ ਪਿੰਡ ਉਨ੍ਹਾਂ ਦੀ ਰੂਹ ਵਿੱਚ ਵੱਸਦਾ ਹੈ ਕਿਉਂਕਿ ਉਨ੍ਹਾ ਦਾ ਇੱਕ ਪਲ ਵੀ ਹਾਕੀ ਤੋਂ ਬਿਨ੍ਹਾਂ ਨਹੀ ਬੀਤਿਆ ਅਤੇ ਹਾਕੀ ਲਈ ਸੰਸਾਰਪੁਰ ਦੇ ਸੁਨਹਿਰੀ ਇਤਿਹਾਸ ‘ਤੇ ਦੇਸ਼ ਅਤੇ ਦੁਨੀਆਂ ਮਾਣ ਕਰ ਰਹੀ ਹੈ।ਪਰਗਟ ਸਿੰਘ ਨੇ ਕਿਹਾ ਕਿ ਸੰਸਾਰਪੁਰ ਪਿੰਡ ਦੇ ਲੋਕਾਂ ਨੇ ਹਮੇਸ਼ਾਂ ਹੀ ਉਨ੍ਹਾਂ ਨੂੰ ਮਾਣ ਬਖਸ਼ਿਆਂ ਹੈ ਜਿਸ ਦੀ ਉਹ ਦਿਲੋਂ ਕਦਰ ਕਰਦੇ ਹਨ।
ਸੰਸਾਰਪੁਰ ਪਿੰਡਾਂ ਦੇ ਲੋਕਾਂ ਨੇ ਵੀ ਇੱਕਜੁਟ ਹੁੰਦਿਆ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਇੱਕੋਂ ਇੱਕ ਹਾਕੀ ਦਾ ਖਿਡਾਰੀ ਪਰਗਟ ਸਿੰਘ ਹੈ ਜਿਹੜਾ ਆਪਣੇ ਹਲਕੇ ਦੀਆਂ ਮੰਗਾਂ ਸਮੇਤ ਸਮੁੱਚੇ ਪੰਜਾਬ ਦੇ ਸਿਸਟਮ ਨੂੰ ਸੁਧਾਰਨ ਦੀ ਵਕਾਲਤ ਕਰਦਾ ਹੈ।
ਜਲੰਧਰ ਛਾਉਣੀ ਹਲਕੇ ਵਿੱਚ ਵੱਡੇ ਪਿੰਡਾਂ ਵਿੱਚ ਸ਼ਾਮਿਲ ਜਮਸ਼ੇਰ ਖ਼ਾਸ ਵਿੱਚੋਂ ਲੋਕਾਂ ਦੇ ਮਿਲੇ ਭਾਰੀ ਸਮਰੱਥਨ ਨੂੰ ਦੇਖਕੇ ਪਰਗਟ ਸਿੰਘ ਭਾਵੁਕ ਵੀ ਹੋ ਗਏ। ਉਨ੍ਹਾਂ ਕਿਹਾ ਉਹ ਹਮੇਸ਼ਾ ਹੀ ਆਪਣੇ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ।