ਪਿਉ ਦੇ ਇਲਾਜ ਲਈ ਜਿਸ ਕੋਲੋਂ ਲਏ ਪੈਸੇ ਓਸੇ ਦਾ ਕੀਤਾ ਕਤਲ

ਬਰਨਿੰਗ ਨਿਓੂਜ✍️ਰਾਜੇਸ਼ ਸ਼ਰਮਾ    

ਬੀਤੀ ਰਾਤ ਜਲੰਧਰ ਕੈਂਟ ‘ਚ ਲੋਕਾਂ ਨੂੰ ਵਿਆਜ ‘ਤੇ ਪੈਸੇ ਦੇਣ ਵਾਲੇ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਰਿਟਾਇਰ ਟੀਚਰ ਦੀ ਮੰਗਲਵਾਰ ਰਾਤ ਨੂੰ ਹੱਤਿਆ ਕਰ ਦਿੱਤੀ ਗਈ ਸੀ।ਜੌਂ ਹਤਿਆਰਿਆਂ ਨੇ ਉਸ ਦੇ ਪੂਰੇ ਸਰੀਰ ‘ਤੇ ਚਾਕੂ ਨਾਲ 10 ਤੋਂ 12 ਵਾਰ ਕੀਤੇ। ਪੰਚਸ਼ੀਲ ਐਵੇਨਿਊ ਦੀਪ ਨਗਰ ਦੇ ਰਹਿਣ ਵਾਲੇ ਰਿਟਾਇਰਡ ਟੀਚਰ ਤਰਸੇਮ ਲਾਲ ਅਗਰਵਾਲ ਪੁੱਤਰ ਚੰਨਣ ਰਾਮ ਅਗਰਵਾਲ ਨੂੰ ਮਿਲਟਰੀ ਹਸਪਤਾਲ ਲਿਆਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦੀ ਉਮਰ 75 ਤੋਂ 80 ਸਾਲ ਦੱਸੀ ਜਾ ਰਹੀ ਹੈ। ਹੱਤਿਆ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਅਤੇ ਏ. ਸੀ. ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਅਤੇ ਥਾਣਾ ਕੈਂਟ ਦੇ ਐੱਸ. ਐੱਚ. ਓ. ਕੁਲਵੀਰ ਸਿੰਘ ਸੰਧੂ ਮੌਕੇ ‘ਤੇ ਪਹੁੰਚੇ ਅਤੇ ਮ੍ਰਿਤਕ ਤਰਸੇਮ ਲਾਲ ਅਗਰਵਾਲ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ।
ਡੀ ਸੀ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਰਿਟਾਇਰ ਟੀਚਰ ਦੇ ਇਸ ਹੱਤਿਆ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

ਹੱਤਿਆ ਦੇ ਮਾਮਲੇ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗਿਰਫਤਾਰ ਕੀਤਾ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਿ੍ਰਤਕ ਤਰਸੇਮ ਲਾਲ ਵਿਆਜ ਤੇ ਪੈਸੇ ਦਿੰਦਾ ਸੀ ਅਤੇ ਦੋਸ਼ੀ ਸਨੀ ਨੇ ਤਰਸੇਮ ਲਾਲ ਪਾਸੋਂ ਅਪਣੇ ਪਿਤਾ ਦੇ ਇਲਾਜ ਲਈ ਵਿਆਜ ਤੇ ਪੈਸੇ ਲਏ ਹੋਏ ਸਨ ਜਿਸ ਵਿੱਚੋਂ ਥੋੜ੍ਹੇ ਪੈਸੇ ਦੇ ਦਿੱਤੇ ਸਨ ਜਦਕਿ ਬਾਕੀ ਦੇ ਪੈਸੇ ਦੇਣੇ ਉਸਨੂੰ ਮੁਸ਼ਕਲ ਹੋ ਰਹੇ ਸਨ ਇਸੇ ਦੇ ਚੱਲਦਿਆਂ ਉਸਨੇ ਤਰਸੇਮ ਲਾਲ ਨੂੰ ਮਾਰਨ ਦੀ ਯੋਜਨਾ ਬਣਾਈ। ਜਦੋਂ ਮਿ੍ਰਤਕ ਤਰਸੇਮ ਲਾਲ ਉਸ ਪਾਸੋਂ ਪੈਸੇ ਮੰਗਣ ਆਇਆ ਤਾਂ ਉਸ ਤੋਂ ਪਹਿਲਾ ਹੀ ਉਸਨੇ ਚਾਕੂ ਖਰੀਦ ਕੇ ਰੱਖਿਆਂ ਹੋਇਆ ਸੀ ਅਤੇ ਬਹਾਨੇ ਨਾਲ ਤਰਸੇਮ ਲਾਲ ਦੇ ਨਾਲ ਉਸਦੀ ਐਕਟੀਵਾ ਤੇ ਬੈਠ ਕੇ ਚਲਾ ਗਿਆ ਤੇ ਰਸਤੇ ਵਿੱਚ ਉਸ ਉੱਤੇ ਚਾਕੂ ਨਾਲ 28 ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ । ਏ.ਡੀ.ਸੀ.ਪੀ ਭੰਡਾਲ ਨੇ ਸੀ ਆਈ ਏ ਦੇ ਇੰਚਾਰਜ ਹਰਮਿੰਦਰ ਸਿੰਘ ਨਾਲ ਨਿਲੱਜੇ ਤੁਰੰਤ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਸਨੀ ਨੂੰ ਗਿਰਫਤਾਰ ਕਰ ਲਿਆ ਅਤੇ ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ।