BURNING NEWS✍️Rajesh Sharma
*ਰਿਸੀਵਰ ਕਰਨਦੀਪ ਸਿੰਘ ਭੁੱਲਰ ਦੀ ਭੂਮਿਕਾ ਰਹੇਗੀ ਅਹਿਮ*.
ਜਲੰਧਰ ਦੇ ਪਿੰਡ ਤੱਲ੍ਹਣ ਵਿਖੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ 68ਵਾਂ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ 14 ਤੋਂ 16 ਜੂਨ 2019 ਨੂੰ ਮਨਾਇਆ ਜਾ ਰਿਹਾ ਹੈ।
*ਕੀਰਤਨ ਦਰਬਾਰ 15 ਜੂਨ 2019 ਦੀ ਰਾਤ ਨੂੰ*
ਪੰਥ ਦੇ ਮਹਾਨ ਕੀਰਤਨੀ ਜੱਥੇ ਭਾਈ ਓਂਕਾਰ ਸਿੰਘ ਊਨਾ ਸਾਹਿਬ ਤੋਂ ਇਲਾਵਾ ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਭਾਈ ਰਣਧੀਰ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਭਾਈ ਰਵਿੰਦਰ ਸਿੰਘ ਉਚੇਚੇ ਤੌਰ ਤੇ ਹਾਜ਼ਰੀ ਭਰਨਗੇ।
*ਢਾਡੀ ਦਰਬਾਰ 16 ਜੂਨ ਸਵੇਰੇ*
ਭਾਈ ਬਲਬੀਰ ਸਿੰਘ ਪਾਰਸ ਅਤੇ ਚਰਨ ਸਿੰਘ ਭਾਈ ਆਲਮਗੀਰ ਤੋਂ ਇਲਾਵਾ ਪੰਥ ਦੇ ਸਿਰਮੌਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਇਸ ਮੌਕੇ ਨੂੰ ਯਾਦਗਾਰ ਬਣਾਉਣਗੇ।
*ਖੇਡ ਮੇਲਾ ਰਹੇਗਾ ਖਿੱਚ ਦਾ ਕੇਂਦਰ*
ਐਤਵਾਰ 16 ਜੂਨ 2019 ਨੂੰ ਕੁਸ਼ਤੀਆਂ, ਕੱਬਡੀ ਅਤੇ ਬਾਲੀਵਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਜੇਤੂਆਂ ਨੂੰ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ
ਖੇਡਾਂ ਦੇ ਇੰਚਾਰਜ ਸ੍ਰ.ਜਗਜੀਤ ਸਿੰਘ ਸਰੋਆ ਐਸ. ਪੀ ਲੁਧਿਆਣਾ ਹੋਣਗੇ।
ਖੂਨਦਾਨ ਕੈੰਪ ਅਤੇ ਮੈਡੀਕਲ ਕੈੰਪ ਵੀ ਆਯੋਜਿਤ ਕੀਤੇ ਜਾ ਰਹੇ ਹਨ।
*ਸਾਰੇ ਸਮਾਗਮਾਂ ਦੇ ਦੌਰਾਨ ਗੁਰੂ ਦੇ ਲੰਗਰ ਅਤੁੱਟ ਚਲਦੇ ਰਹਿਣਗੇ।*