ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਕੀਤੀ ਜੰਮਕੇ ਨਾਆਰੇ-ਬਾਜੀ ਚੱਲੇ ਇੱਟਾ ਰੌੜੇ,ਦੇਖੌ ਵੀਡਿੳ

BURNING NEWS ✍️ ਸਮਾਨਾਂ 

( ਪਿੰਕਾ ਸ਼ਰਮਾ ਸਮਾਨਾਂ)

ਪੁਲਿਸ ਨੇ ਕੀਤਾ ਲੋਕਾਂ ਤੇ ਲਾਠੀਚਾਰਜ ਉਸਦਾ ਮੂੰਹ ਤੋੜ ਜਵਾਬ ਦੇਣ ਲਈ ਲੋਕਾਂ ਨੇ ਚਲਾਏ ਇੱਟਾਂ ਰੋੜੇ

ਕਈ ਘੰਟੇ ਚੱਲਿਆਂ ਖੂਨੀ ਖੇਡ ਲੋਕਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਵੀ ਜ਼ਖਮੀ
——————————-
ਪਾਤੜਾਂ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਮਹਾਰਾਣੀ ਪ੍ਰਨੀਤ ਕੌਰ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕੁੱਝ ਦਿਨਾਂ ਤੋਂ ਕਰਨਾ ਪੇ ਰਿਹਾ ਹੈ ਅਜ ਇਹ ਵਿਰੋਧ ਉਸ ਸਮੇਂ ਖ਼ੂਨੀ ਖੇਡ ਚ ਤਬਦੀਲ ਹੋ ਗਿਆ ਜਦੋਂ ਲੋਕਾਂ ਨੇ ਆਪਣਾ ਗੁੱਸਾ ਕੱਢਣ ਲਈ ਪਿੰਡ ਕੁਲਾਰਾਂ ਵਿਖੇ ਵੋਟਾਂ ਲਈ ਅਪੀਲ ਕਰਨ ਲਈ ਮਹਾਰਾਣੀ ਪ੍ਰਨੀਤ ਕੌਰ ਆਈ ਸੀ ਪਿੰਡ ਦੇ ਲੋਕ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਾਲੀਆਂ ਝੰਡੀਆਂ ਲੇ ਕੇ ਰੱਖੇ ਗਏ ਪ੍ਰੋਗਰਾਮ ਵੱਲ ਜਾ ਰਿਹਾ ਸੀ ਉਹਨਾਂ ਨੂੰ ਸਮਝਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਉੱਪਰੋਂ ਕਿਸੇ ਲੀਡਰ ਦੇ ਇਸਾਰੇ ਤੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਤੇ ਲਾਠੀਚਾਰਜ ਸੁਰੂ ਕਰ ਦਿੱਤਾ ਲੋਕਾਂ ਨੇ ਉਸਦਾ ਮੂੰਹ ਤੋੜ ਜਵਾਬ ਦਿੰਦਿਆ ਇੱਟਾਂ ਰੋੜੇ ਮਾਰਨ ਸੁਰੂ ਕਰ ਦਿੱਤੇ ਜਿਸ ਵਿੱਚ ਕਾਫੀ ਲੋਕ ਫੱਟੜ ਵੀ ਹੋਏ ਹਨ ਭਰੋਸੇ ਯੋਗ ਸੂਤਰਾਂ ਤੋਂ ਪੱਤਾ ਲੱਗਿਆ ਹੈ ਕਿ ਇਸ ਹਿੰਸਕ ਲੜਾਈ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ
ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਾਰਾਂ ਚ ਜੋ ਅਜ ਹਿੰਸਕ ਘਟਨਾ ਹੋਈ ਹੈ ਉਸ ਵਿੱਚ ਲੋਕ ਮਹਾਰਾਣੀ ਪ੍ਰਨੀਤ ਕੌਰ ਤੋਂ ਲੋਕ ਦੁੱਖੀ ਨਹੀਂ ਸਨ ਉਹ ਤਾਂ ਕੁੱਝ ਸਮਾਂ ਪਹਿਲਾਂ ਜੋ ਸਰਪੰਚੀ ਤੇ ਬਲਾਕ ਸੰਮਤੀ ਦੀ ਚੋਣਾਂ ਹੋਈਆਂ ਸਨ ਉਸਦੀ ਧੱਕੇ ਸਾਹੀ ਤੋਂ ਦੂੱਖੀ ਸਨ ਜਿਸ ਕਰਕੇ ਉਹ ਆਪਣਾ ਵਿਰੋਧ ਦਿਖਾਉਣਾ ਚਾਹੁੰਦੇ ਸਨ ਲੋਕ ਮਹਾਰਾਣੀ ਪ੍ਰਨੀਤ ਕੌਰ ਨੂੰ ਆਪਣਾ ਦੁੱਖੜੇ ਦੱਸਦੇ ਉਸਤੋਂ ਪਹਿਲਾਂ ਹੀ ਕਿਸੇ ਲੀਡਰ ਦੇ ਕਹਿਣ ਤੇ ਲਾਠੀਚਾਰਜ ਕਰਵਾ ਦਿੱਤਾ ਇਹ ਖੂਨੀ ਜੰਗ ਇਕ ਘੰਟੇ ਤੱਕ ਚਲਦੀ ਰਹੀ ਜਦੋਂ ਲੋਕਾਂ ਤੇ ਲਾਠੀਚਾਰਜ ਹੋਇਆ ਉਸ ਸਮੇਂ ਲੋਕ ਛੱਤ ਤੇ ਚੜੇ ਹੋਏ ਸਨ ਜਿਸ ਕਰਕੇ ਲੋਕਾਂ ਨੇ ਛੱਤ ਤੋਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ