BURNING NEWS✍️RAJESH SHARMA
ਹਾਕੀ ਮੱਕਾ ਕਹੇ ਜਾਣ ਵਾਲੇ ਪਿੰਡ ਸੰਸਾਰਪੁਰ, ਜਿਸ ਨੇ ਦੇਸ਼ ਨੂੰ ਬਹੁਤ ਸਾਰੇ ਨਾਮੀ ਉਲੰਪੀਅਨ ਖਿਡਾਰੀ ਦਿੱਤੇ ਹਨ, ਵਿਖੇ ਕਾਂਗਰਸ ਉਮੀਦਵਾਰ ਪਰਗਟ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਸੰਸਾਰਪੁਰ ਦਾ ਸ਼ਹਿਰੀਕਰਨ ਕੀਤਾ ਗਿਆ ਹੈ ਅਤੇ ਪਿੰਡ ਵਿੱਚ ਸੀਵਰੇਜ ਸਿਸਟਮ ਅਤੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪੈ ਚੁੱਕੀਆਂ ਹਨ ਅਤੇ ਸੜਕਾਂ ਦਾ ਨਿਰਮਾਣ ਕਾਰਜ ਜਾਰੀ ਹੈ। ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਟੋਨਮੈਂਟ ਏਰੀਆ ਦੇ ਨੇੜੇ ਹੋਣ ਕਰਕੇ ਵਿਕਾਸ ਤੋਂ ਵਾਂਝਾ ਰਿਹਾ ਸੀ ਇਸ ਕਰਕੇ ਹੁਣ ਪਰਗਟ ਸਿੰਘ ਵਲੋਂ ਇਸ ਪਿੰਡ ਦਾ ਸ਼ਹਿਰੀਕਰਨ ਕਰਕੇ ਇਸ ਪਿੰਡ ਦੀ ਨੁਹਾਰ ਬਦਲਣ ਦਾ ਅਹਿਮ ਕਦਮ ਚੁਕਿਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਜਾਂ ਨਾਲ ਭਾਂਵੇ ਕੁਝ ਪ੍ਰੇਸ਼ਾਨੀਆਂ ਹੋਈਆਂ ਹਨ ਪਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਕਾਰਜਾਂ ਦਾ ਲਾਭ ਵੀ ਪਿੰਡ ਵਾਸੀਆਂ ਨੂੰ ਹੀ ਮਿਲਣਾ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਇਕ ਵਿਅਕਤੀ ਵਲੋਂ ਪਰਗਟ ਸਿੰਘ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ ਹੈ ਜਿਸ ਵਿੱਚ ਪਿੰਡ ਵਾਸੀਆਂ ਦੀ ਕੋਈ ਸ਼ਮੂਲੀਅਤ ਨਹੀਂ ਹੈ। ਇਹ ਲੋਕ ਵਿਰੋਧੀਆਂ ਦੇ ਝਾਂਸੇ ਵਿੱਚ ਆ ਕੇ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਪਿੰਡ ਵਾਸੀ ਪਰਗਟ ਸਿੰਘ ਦੇ ਰਿਣੀ ਹਨ ਅਤੇ ਰਹਿਣਗੇ, ਜਿਨ੍ਹਾਂ ਨੇ ਪਿੰਡ ਦੀ ਨੁਹਾਰ ਬਦਲਣ ਦਾ ਫੈਸਲਾ ਲਿਆ। ਪਿੰਡ ਵਾਸੀ ਪਰਗਟ ਸਿੰਘ ਨੂੰ ਵੱਡੀ ਲੀਡ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣਗੇ। ਇਸ ਮੌਕੇ ਤੇ ਪਰਗਟ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਹਮੇਸ਼ਾਂ ਸੰਸਾਰਪੁਰ ਨੂੰ ਸਿਜਦਾ ਕੀਤਾ ਹੈ ਕਿਉਂਕਿ ਇਸ ਪਿੰਡ ਨੇ ਜੋ ਭਾਰਤੀ ਹਾਕੀ ਲਈ ਕੀਤਾ ਹੈ ਉਹ ਹੋਰ ਕੋਈ ਪਿੰਡ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸੰਸਾਰਪੁਰ ਵਾਸੀਆਂ ਨੂੰ ਸਭ ਤੋਂ ਅੱਗੇ ਰੱਖਿਆ ਹੈ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਸਾਰਪੁਰ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਅਜੇ ਬਹੁਤ ਸਾਰੇ ਕੰਮ ਅਧੂਰੇ ਹਨ ਜਿਨ੍ਹਾਂ ਨੂੰ ਜਲਦ ਪੂਰਿਆਂ ਕੀਤਾ ਜਾਵੇਗਾ।