BURNING NEWS RAJESH SHARMA
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ਼ੀ ਪੰਜਾਬ ਫੇਰੀ `ਤੇ ਤਿੱਖੀ ਟਿੱਪਣੀ ਕਰਦਿਆ ਸਿੱਖਿਆ ਮੰਤਰੀ ਤੇ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹੱਥ 700 ਤੋਂ ਵੱਧ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ।ਵੱਖ-ਵੱਖ ਪਿੰਡਾਂ
ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਪਰਗਟ ਸਿੰਘ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਵੋਟਾਂ ਮੰਗਣ ਦੀ ਤਾਂ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਕੋਲੋ ਮੁਆਫੀ,ਮੰਹਣੀ ਚਾਹੀਦੀ ਹੈ ਜਿਹੜੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਸਨ।ਉਨ੍ਹਾਂ ਕਿਹਾ ਕਿ ਮੋਦੀ ਨੂੰ ਪੰਜਾਬ ਵਿਚੋਂ ਵੋਟਾਂ ਮੰਗਣ ਦਾ ਕੋਈ ਨੈਤਿਕ ਹੱਕ ਨਹੀਂ ਰਿਹਾ।ਪਰਗਟ ਸਿੰਘ ਨੇ ਹੈਰਾਨੀ ਪਰਗਟਾਈ ਕਿ ਪਿੰਡਾਂ ਦੇ ਲੋਕ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਵੜ੍ਹਨ ਵੀ ਨਹੀਂ ਦੇ ਰਹੇ ਫਿਰ ਇੰਨ੍ਹਾਂ ਨੂੰ ਵੋਟਾਂ ਕੌਣ ਪਾਵੇਗਾ।
ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਦੀ ਬੀ ਟੀਮ ਆਪ ਦਾ ਹਾਲ ਤਾਂ ਹੋਰ ਵੀ ਬੁਰਾ ਹੋ ਰਿਹਾ ਹੈ ਕਿਉਂਕਿ ਭੋਲੇ ਭਾਲੇ ਲੋਕਾਂ ਕੋਲੋ ਟਿਕਟਾਂ ਦੇਣ ਦੇ ਨਾਂਅ `ਤੇ ਉਨ੍ਹਾਂ ਦੀ ਮਿਹਨਤੀ ਦੀ ਕਮਾਈ ਦਿੱਲੀ ਦੀ ਆਪ ਲੀਡਰਸ਼ਿਪ ਹੜੱਪ ਕਰ ਰਹੀ ਹੈ। ਕੇਜਰੀਵਾਲ ਦੇ ਨਜ਼ਦੀਕੀ ਰਿਸ਼ਤੇਦਾਰਾਂ `ਤੇ ਦੋਸ਼ ਲੱਗ ਰਹੇ ਹਨ ਕਿ ਕਿਵੇਂ ਉਨ੍ਹਾਂ ਨੇ ਟਿਕਟਾਂ ਵੇਚਣ ਅਤੇ ਹਲਕਾ ਇੰਚਾਰਜ ਲਗਾਉਣ ਦੀ ਆੜ ਹੇਠ ਲੋਕਾਂ ਨੂੰ ਲੁੱਟਿਆ ਹੈ।
ਚੋਣ ਪ੍ਰਚਾਰ ਦੌਰਾਨ ਪਿੰਡ ਫੋਲੜੀਵਾਲ ਵਿੱਚ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਵਿੱਚ ਕੀਤੀ ਗਈ ਪ੍ਰਭਾਵਸ਼ੈਲੀ ਮੀਟਿੰਗ ਦੌਰਾਨ ਕਾਂਗਰਸ ਉਮੀਦਵਾਰ ਪਰਗਟ ਸਿੰਘ ਨੂੰ ਬਦਾਮਾਂ ਨਾਲ ਤੋਲਿਆ ਗਿਆ। ਇਸ ਮੌਕੇ ਤੇ ਪਰਗਟ ਸਿੰਘ ਨੇ ਪਿੰਡ ਫੋਲੜੀਵਾਲ ਦੇ ਵਸਨੀਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਦਿੱਤੇ ਪਿਆਰ ਲਈ ਉਹ ਰਿਣੀ ਹਨ ਅਤੇ ਅੱਗੇ ਤੋਂ ਹੋਰ ਵੀ ਉਤਸ਼ਾਹ ਨਾਲ ਹਲਕੇ ਦੀ ਸੇਵਾ ਕਰਨਗੇ। ਇਸ ਮੌਕੇ ਸਰਪੰਚ ਸੁਖਾ ਫੌਲੜੀਵਾਲ ਨੇ ਕਿਹਾ ਕਿ ਫੌਲੜੀਵਾਲ ਪਿੰਡ ਵਿਚੋਂ ਪਰਗਟ ਸਿੰਘ ਨੂੰ ਵੱਡੀ ਬੜਤ ਦੁਆਈ ਜਾਵੇਗੀ ਅਤੇ ਪਰਗਟ ਸਿੰਘ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ।
ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਖੇਤੀ ਦੇ ਤਿੰਨ ਕਾਲੇ ਕਾਨੂੰਨ ਨਾ ਲਿਆਉਂਦੀ ਤਾਂ ਅੱਜ ਸ਼ਾਹਦਤ ਪ੍ਰਾਪਤ ਕਰਨ ਵਾਲੇ ਕਿਸਾਨ ਵੀ ਆਪਣੇ ਪਰਿਵਾਰਾਂ ਵਿੱਚ ਹੱਸਦੇ ਖੇਡਦੇ ਨਜ਼ਰ ਆਉਣੇ ਸਨ।ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਪਾਸ ਕਰਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੀ ਭੁਮਿਕਾ ਨਿਭਾਈ ਸੀ ਕਿਉਂਕਿ ਬਾਦਲ ਪਰਿਵਾਰ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਵੋਟ ਬੈਂਕ ਦੀ ਪੱਕੀ ਫਸਲ ਸਮਝਦਾ ਆ ਰਿਹਾ ਸੀ।
ਜ਼ਿਕਰਯੋਗ ਹੈ ਕਿ ਹੁਣ ਜਦੋਂ ਪੰਜਾਬ ਵਿੱਚ ਚੋਣ ਪ੍ਰਚਾਰ ਸਿਖ਼ਰਾਂ ਵੱਲ ਵੱਧ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ, ਪਠਾਨਕੋਟ ਤੇ ਅਬੋਹਰ ਵਿੱਚ ਚੋਣ ਰੈਲੀਆਂ ਕਰਨ ਲਈ ਆ ਰਹੇ ਹਨ।ਉਨ੍ਹਾਂ ਦੀ ਪਹਿਲੀ ਰੈਲੀ 14 ਫਰਵਰੀ ਨੂੰ ਜਲੰਧਰ ਹੋ ਰਹੀ ਹੈ।
ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀ ਲਈ ਪਹਿਲਾਂ ਪਹਿਲਾਂ 50 ਹਾਜ਼ਾਰ ਕੁਰਸੀਆਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਤੇ ਫਿਰ ਦੂਜੇ ਦਿਨ ਕੁਰਸੀਆਂ ਦੀ ਗਿਣਤੀ 20 ਹਾਜ਼ਰ ਤੋਂ ਵੀ ਘੱਟ ਗਈ ਤੇ ਤਾਜ਼ੀਆਂ ਰਿਪੋਰਟਾਂ ਅਨੁਸਾਰ ਕੁਰਸੀਆਂ ਦੀ ਗਿਣਤੀ 8 ਹਾਜ਼ਰ ਤੱਕ ਸਿਮਟ ਕੇ ਰਹਿ ਗਈ ਹੈ ਜਿਸ ਤੋਂ ਮੋਦੀ ਦੀ ਹਰਮਨ ਪਿਆਰਤਾ ਦੇ ਡਿੱਗ ਰਹੇ ਗ੍ਰਾਫ ਦਾ ਸਾਫ਼ ।ਪਤਾ ਲੱਗਦਾ ਹੈ।ਉਨ੍ਹਾ ਕਿਹਾ ਕਿ ਭਾਜਪਾ ਦੀਆਂ ਇਹ ਰੈਲੀਆਂ ਕਾਮਜਾਬ ਨਹੀਂ ਹੋਣਗੀਆਂ ਕਿਉਂਕਿ ਭਾਜਪਾ ਸਰਕਾਰ ਦੇ ਹੱਥ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਪਰਗਟ ਸਿੰਘ ਨੇ ਲੋਕਾਂ ਯਾਦ ਕਰਵਾਇਆ ਕਿ ਕਿਵੇਂ ਭਾਜਪਾ ਦੇ ਕੇਂਦਰੀ ਮੰਤਰੀ ਦੇ ਮੁੰਡੇ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਤੇ ਆਪਣੀ ਗੱਡੀ ਚੜ੍ਹਾ ਕੇ ਚਾਰ ਜਣਿਆਂ ਦਾ ਕਤਲ ਕਰ ਦਿੱਤਾ ਸੀ।ਮੰਤਰੀ ਦਾ ਦੋਸ਼ੀ ਮੁੰਡਾ ਹੁਣ ਜੇਲ੍ਹ ਵਿੱਚੋਂ ਬਾਹਰ ਵੀ ਆ ਗਿਆ ਹੈ।ਉਨਾ ਕਿਹਾ ਕਿ
ਕਾਂਗਰਸ ਦੀ ਲੜਾਈ ਭਾਜਪਾ ਨਾਲ ਨਹੀਂ ਸਗੋਂ ਕੇਂਦਰ ਦੀ ਸਰਕਾਰ ਨਾਲ ਹੈ ਕਿਉਂਕਿ ਭਾਜਪਾ ਨੇ ਕਾਂਗਰਸ ਵਿਰੁੱਧ ਕੇਂਦਰੀ ਏਜੰਸੀਆਂ ਸਮੇਤ ਹੋਰ ਸਾਰੀ ਸਰਕਾਰੀ ਮਸ਼ੀਨਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ।ਪੰਜਾਬ ਵਿੱਚ ਭਾਜਪਾ ਦੇ ਪੈਰ ਇਸ ਕਰਕੇ ਨਹੀਂ ਲੱਗ ਰਹੇ ਕਿਉਂਕਿ ਇੱਥੇ ਦੇ ਲੋਕ ਜਾਣਦੇ ਹਨ ਕਿ ਭਾਜਪਾ ਕਿਵੇਂ ਲੋਕਾਂ ਨੂੰ ਫਿਰਕੂ ਅਧਾਰ ‘ਤੇ ਵੰਡਣਾ ਚੁਹੰਦੀ ਹੈ।
ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਉਮੀਦਵਾਰਾਂ ਦੇ ਮੁਕਾਬਲੇ ਬਹੁਤ ਹੀ ਕਮਜ਼ੋਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੀਟਾਂ ‘ਤੇ ਅਕਾਲੀ ਦਲ ਦੇ ਉਮੀਦਵਾਂਰ ‘ਤੇ ਨਜ਼ਰ ਮਾਰ ਕੇ ਦੇਖੋ ਤਾਂ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ। ਉਨ੍ਹਾਂ ਜਲੰਧਰ ਛਾਉਣੀ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਸਰਬਜੀਤ ਸਿੰਘ ਮੱਕੜ ਮਨ ਕਰਕੇ ਅਕਾਲੀ ਆਗੂ ਹਨ ‘ਤੇ ਉਨ੍ਹਾਂ ਨੂੰ ਸੁਖਬੀਰ ਬਾਦਲ ਨੇ ਭਾਜਪਾ ਵਿੱਚ ਡੈਪੂਟੇਸ਼ਨ ‘ਤੇ ਭੇਜਿਆ ਹੋਇਆ ਹੈ।ਜਲੰਧਰ ਸ਼ਹਿਰ ਦੀਆਂ ਹੋਰ ਤਿੰਨ ਸੀਟਾਂ ‘ਤੇ ਵੀ ਅਕਾਲੀ ਦਲ ਨੇ ਕਮਜ਼ੋਰ ਉਮੀਦਵਾਰ ਇਸ ਕਰਕੇ ਚੋਣ ਮੈਦਾਨ ਵਿੱਚ ਉਤਾਰੇ ਹਨ ਤਾਂ ਜੋ ਭਾਜਪਾ ਨੂੰ ਇਸ ਦਾ ਲਾਭ ਮਿਲ ਸਕੇ।