BURNING NEWS RAJESH SHARMA
ਜਲੰਧਰ ਕੈਂਟ ਵਿੱਚ ਨੌਜਵਾਨਾਂ ਨੁੰ ਖੇਡਾਂ ਵੱਲ ਆਕ੍ਰਸ਼ਿਤ ਕਰਨ ਲਈ ਵੱਖ ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ
ਨਰੋਈ ਸਿਹਤ ਅਤੇ ਨਰੋਈ ਸੋਚ ਪ੍ਰਦਾਨ ਕਰ ਸਕੀਏ।ਇਹ ਵਿਚਾਰ ਜਲੰਧਰ ਕੈਂਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਪਿੰਡ ਖਾਂਬੜਾ ਵਿੱਚ ਪ੍ਰਭਾਵਸ਼ੈਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਨੁੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਖਾਂਬੜਾ ਦੇ 15 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਹੜੇ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਵਿੱਚ ਕੰਵਲਜੀਤ ਕੌਰ, ਤਰਸੇਮ ਕੌਰ, ਗੁਰਜੀਤ ਕੌਰ ਸਾਬਕਾ ਸਰਪੰਚ, ਬਲਬੀਰ ਕੌਰ, ਰਾਣੋ, ਰੁਮਾਨੀ, ਸਰਿੰਦਰ ਸਿੰਘ ਸਾਬਕਾ ਪੰਚ ਅਤੇ ਹੋਰ ਸ਼ਾਮਲ ਹਨ। ਇਸ ਤੋਂ ਇਲਾਵਾ ਪਰਗਟ ਸਿੰਘ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਿਲਆ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਮਿੱਠਾਪੁਰ ਵਿੱਚ ਭਰਵੀਂ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਪਰਗਟ ਸਿੰਘ ਨੂੰ ਵਿਸ਼ਵਾਸ਼ ਦੁਆਇਆ ਕਿ ਉਨਹਾ ਵਲੋਂ ਜਿਸ ਤਰੀਕੇ ਨਾਲ ਪਿੰਡ ਦਾ ਵਿਕਾਸ ਕੀਤਾ ਗਿਆ ਹੈ ਉਸ ਕਾਬਲੇ ਤਾਰੀਫ ਹੈ ਅਤੇ ਉਨ੍ਹਾਂ ਪਰਗਟ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਦੇ ਸਟੇਡੀਅਮ ਵਿੱਚ ਐਸਟਰੋਟਰਫ ਹਾਕੀ ਮੈਦਾਨ ਬਣਾਇਆ ਜਾ ਰਿਹਾ ਹੈ ਜੋ ਕਿ ਪਿੰਡ ਵਾਸੀਆਂ ਲਈ ਫਖਰ ਦੀ ਗੱਲ ਹੈ।
ਜਲੰਧਰ ਛਾਉਣੀ ਤੋਂ ਤੀਜੀ ਵਾਰ ਚੋਣ ਲੜ ਰਹੇ ਸਾਬਕਾ ਉਲੰਪੀਅਨ ਸਰਦਾਰ ਪਰਗਟ ਸਿੰਘ ਦੀ ਹਮਾਇਤ ਕਰਨ ਲਈ ਅਮਰੀਕਾ,ਕਨੇਡਾ, ਇੰਗਲੈਂਡ ਅਤੇ ਯੂਰਪ ਦੇਸ਼ਾਂ ਵਿੱਚੋਂ 100 ਤੋਂ ਵੱਧ ਪਰਵਾਸੀ ਪੰਜਾਬੀ ਆਏ ਹੋਏ ਹਨ। ਇਹ ਪਰਵਾਸੀ ਪੰਜਾਬੀ ਪਰਗਟ ਸਿੰਘ ਦੇ ਹੱਕ ਵਿੱਚ ਆਪਣੇ ਸਕੇ ਸੰਬੰਧੀਆਂ ਅਤੇ ਹੋਰ ਦੋਸਤਾਂ ਮਿੱਤਰਾਂ ਨੂੰ ਵੋਟਾਂ ਪਾਉਣ ਲਈ ਅਪੀਲ ਕਰ ਰਹੇ ਹਨ।ਇਹ ਪਰਵਾਸੀ ਪੰਜਾਬੀ ਪਰਗਟ ਸਿੰਘ ਵਰਗੇ ਸਾਫ਼ ਸੁਥਰੇ ਅਕਸ ਵਾਲੇ ਆਗੂ ਵੋਟਾਂ ਵਿੱਚ ਜਿਤਾਉਣ ਲਈ ਨਿਵੇਕਲੀ ਕਿਸਮ ਦੀ ਮੁਹਿੰੰਮ ਚਲਾ ਰਹੇ ਹਨ।
ਇੰਡੀਅਨ ਉਵਰਸੀਜ ਕਾਂਗਰਸ ਦੇ ਇੰਗਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ, ਇਗਲੈਂਡ ਦੇ ਸਭ ਤੋਂ ਪ੍ਰਚੀਨ ਸਮੈਦਿਕ ਦੇ ਗੁਰੂ ਘਰ ਦੇ ਪ੍ਰਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਨੇ ਦੱਸਿਆ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਵੋਟਾਂ ਵਿੱਚ ਹਮਾਇਤ ਕਰਨ ਲਈ ਵੱਖ-ਵੱਖ ਦੇਸ਼ਾਂ ਤੋਂ 100 ਤੋਂ ਵੱਧ ਐਨ ਆਰ ਆਈਜ਼ ਆਏ ਹੋਏ ਹਨ ਜਿੰਨ੍ਹਾਂ ਵਿੱਚੋਂ ਬਹੁਤੇ ਤਾਂ 20 ਫਰਵਰੀ ਤੋਂ ਬਾਅਦ ਵਾਪਸ ਪਰਤਣਗੇ ਅਤੇ ਬਾਕੀ 10 ਮਾਰਚ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਆਪਣੇ ਵਤਨਾਂ ਨੂੰ ਵਾਪਸ ਪਰਤਣਗੇ।
ਭਾਈ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਭਾਵੇ ਕਾਂਗਰਸੀ ਨਹੀਂ ਹਨ ਪਰ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਬਣਾਉਣ ਬਾਰੇ ਸੰਤਬਰ 2021 ਵਿੱਚ ਫੈਸਲਾ ਕੀਤਾ ਸੀ ਉਸ ਦਾ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ `ਤੇ ਤਕੜਾ ਪ੍ਰਭਾਵ ਪਿਆ ਹੈ। ਹੁਣ ਕਾਂਗਰਸ ਵੱਲੋਂ ਮੁੜ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ। ਇਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਮਨੁੱਖਤਾਵਾਦੀ ਪਹੁੰਚ ਅਪਣਾ ਰਹੀ ਹੈ। ਗਰੀਬਾਂ ਤੇ ਦਲਿਤਾਂ ਨੂੰ ਉਚਾ ਚੁੱਕਣਾ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਬਰਾਬਰ ਦੇ ਹੱਕ ਦੇਣੇ ਲਈ ਦ੍ਰਿੜਤਾ ਨਾਲ ਲੱਗੀ ਹੋਈ ਹੈ।ਇਹੀ ਸਿੱਖੀ ਦੇ ਵੀ ਮੂਲ ਸਿਧਾਂਤ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਮੁੱਚੇ ਪੰਜਾਬ ਦੇ ਆਗੂ ਬਣਕੇ ਉਭਰੇ ਹਨ।
ਦਲਜੀਤ ਸਿੰਘ ਸੋਹਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ `ਤੇ ਤਿੱਖੇ ਸਿਆਸੀ ਹਮਲੇ ਕਰਦਿਆ ਕਿਹਾ ਕਿ ਪਰਵਾਸੀ ਪੰਜਾਬੀਆਂ ਨੇ ਤਾਂ ਸਾਲ 2017 ਦੀਆਂ ਚੋਣਾਂ ਦੌਰਾਨ ਕਰੋੜਾਂ ਰੁਪਏ ਆਮ ਆਦਮੀ ਪਾਰਟੀ ਨੂੰ ਭੇਜੇ ਸਨ। ਆਪ ਦੀ ਹਰ ਤਰ੍ਹਾਂ ਨਾਲ ਮੱਦਦ ਵੀ ਕੀਤੀ ਸੀ। ਉਦੋਂ ਕੇਜਰੀਵਾਲ ਨੇ ਸੁਪਨੇ ਦਿਖਾਏ ਸਨ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ 100 ਤੋਂ ਵੱਧ ਸੀਟਾਂ ਜਿੱਤੇਗੀ ਅਤੇ ਪੰਜਾਬ ਨੂੰ ਬਾਦਲਾਂ ਦੇ ਭ੍ਰਿਸ਼ਟ ਰਾਜ ਤੋਂ ਮੁਕਤੀ ਦੁਆਏਗੀ ਪਰ ਪਾਰਟੀ ਆਪਣੀਆਂ ਹੀ ਗਲਤੀਆਂ ਤੇ ਮਨਮਾਨੀਆਂ ਦਾ ਕਿਸਾਰ ਹੋ ਗਈ ਤੇ ਬੁਰੀ ਤਰ੍ਹਾਂ ਹਾਰ ਗਈ ਸੀ।ਉਲਟਾ ਮਜੀਠੀਆ ਕੋਲੋ ਮੁਆਫੀ ਮੰਗ ਕੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮਾਫ਼ੀਆ ਵਿਰੁੱਧ ਲੜਾਈ ਨਹੀਨ ਲੜ ਸਕਦੇ।
ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਪੰਜ ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਇੱਕਠੇ ਕੀਤੇ ਕਰੋੜਾਂ ਰੁਪਇਆਂ ਦਾ ਹਿਸਾਬ -ਕਿਤਾਬ ਨਹੀਂ ਦਿੱਤਾ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਕਈ ਵਾਰ ਜਨਤਕ ਤੌਰ ‘ਤੇ ਕਹਿ ਚੁੱਕੇ ਹਨ ਕਿ ਪਾਰਟੀ ਪੂਰੀ ਤਰ੍ਹਾਂ ਨਾਲ ਪਾਰਦਰਸ਼ਤਾ ਵਰਤੇਗੀ ਤੇ ਪਾਈ-ਪਾਈ ਦਾ ਹਿਸਾਬ ਲੋਕਾਂ ਨੂੰ ਦੇਵੇਗੀ।
ਦਲਜੀਤ ਸਿੰਘ ਸਹੋਤਾ ਨੇ ਕਿਹਾ ਪਰਵਾਸੀ ਪੰਜਾਬੀਆਂ ਦੀ ਦੱਸਾਂ ਨੁੰਹਾਂ ਦੀ ਕਿਰਤ ਕਮਾਈ ਦੀ ਜਿਸ ਤਰ੍ਹਾਂ ਨਾਲ ਕੇਜਰੀਵਾਲ ਨੇ ਲੁੱਟ ਕੀਤੀ ਹੈ ਉਹ ਬਹੁਤ ਹੀ ਦੁੱਖ ਪਹੁੰਚਾਉਣ ਵਾਲੀ ਹੈ।ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਹੱਡਭੰਨਵੀ ਮਿਹਨਤ ਕਰਕੇ ਪੈਸੇ ਤੇ ਨਾਂਅ ਕਮਾਏ ਹਨ ਜਿਸ ਨੂੰ ਆਪ ਨੇ ਮਿੱਟੀ ਘੱਟੇ ਰੋਲਣ ਵਿੱਚ ਕੋਈ ਕਸਰ ਨਹੀਂ ਛੱਡੀ। ਹੁਣ ਪਰਵਾਸੀ ਪੰਜਾਬੀ ਆਪ ਦੇ ਆਗੂਆਂ ਨੂੰ ਮੂੰਹ ਨਹੀਂ ਲਾ ਰਹੇ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਬੇਗੈਰਤ ਤੇ ਬੇਅਣਖੀ ਸਾਬਤ ਕਰਨ ਵਿੱਚ ਲੱਗਾ ਹੋਇਆ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਤੇ ਖ਼ਾਸ ਕਰਕੇ ਦੋਆਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੱਲੋਂ ਦਿਖਾਏ ਜਾ ਰਹੇ ਝੂਠੇ ਸਰਵਿਆਂ ਦੇ ਵਿੱਚ ਨਾ ਫਸਣ ਸਗੋਂ ਸਾਫ਼ ਸੁਥਰੇ ਅਕਸ ਵਾਲੇ ਆਗੂ ਪਰਗਟ ਸਿੰਘ ਨੂੰ ਵੋਟਾਂ ਪਾ ਕੇ ਪਹਿਲਾਂ ਨਾਲੋਂ ਵੀ ਵੱਡੀ ਜਿੱਤ ਦੁਆਉਣ।
ਇੰਗਲੈਂਡ ਤੋਂ ਆਏ ਭਾਈ ਰਵਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਵੀ ਆਰਐਸਐਸ ਦੀਆਂ ਨੀਤੀਆਂ ਅਨੁਸਾਰ ਹੀ ਚਲਾਉਣਾ ਚਹੁੰਦਾ ਹੈ । ਭਾਜਪਾ ਤੇ ਆਪ ਦੀਆਂ ਨੀਤੀਆਂ ਵਿੱਚ ਕਦੇਂ ਕੋਈ ਫਰਕ ਨਜ਼ਰ ਨਹੀਂ ਆਉਂਦਾ।