BURNING NEWS RAJESH SHARMA
ਜਲੰਧਰ ਕੈਂਟ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ, ਜਿਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਜਿੰਨੇ ਵਿਕਾਸ ਕਾਰਜ ਕਰਵਾਏ ਹਨ, ਉਨ੍ਹਾਂ ਦੇ ਮੱਦੇਨਜ਼ਰ ਪਰਗਟ ਸਿੰਘ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ। ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ
ਜਲੰਧਰ ਦੇ ਰਾਮਾ ਮੰਡੀ ਵਿੱਚ ਚੋਣ ਪ੍ਰਚਾਰ ਸਬੰਧੀ ਕਰਵਾਈ ਗਈ ਮੀਟਿੰਗ ਦੌਰਾਨ ਪ੍ਰਗਟ ਕੀਤੇ।ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਖੋਰਾ ਲਗਾਉਂਦੇ ਹੋਏ ਪ੍ਰਮੁੱਖ ਨੇਤਾਵਾਂ ਸਣੇ 20 ਪਰਿਵਾਰਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਪਰਗਟ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਇਹੋ ਜਿਹੇ ਜੁਝਾਰੂ ਨੇਤਾਵਾਂ ਦੀ ਲੋੜ ਹੈ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹੁਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਵਿੱਚ ਪਰਗਟ ਸਿੰਘ ਦੇ ਨਾਂਅ ਦੀ ਹਨੇਰੀ ਚੱਲ ਰਹੀ ਹੈ ਜਿਸ ਵਿੱਚ ਵਿਰੋਧੀ ਉਡ ਜਾਣਗੇ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾ ਰਹੇ ਡਾਕਟਰ ਸੰਜੀਵ ਸ਼ਰਮਾ ਦੀ ਰਹਿਨੁਮਾਈ ਹੇਠ ਆਪ ਦੇ ਪ੍ਰਮੁੱਖ ਨੇਤਾ ਮਨੋਜ ਪੁੰਜ, ਜੋ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ, ਸ੍ਰੀਮਤੀ ਪ੍ਰੋਮਿਲਾ ਕੋਹਲੀ ਜੋ ਕਿ ਜਲੰਧਰ ਕੈਂਟ ਤੋਂ ਟਿਕਟ ਦੀ ਦਾਅਵੇਦਾਰ ਸੀ, ਸਿਮਰ ਸਿੰਘ, ਰਛਪਾਲ ਖਾਂਬਰਾ, ਰਜਿੰਦਰ ਸ਼ਰਮਾ, ਰਾਜੂ ਘੁੰਮਣ, ਪ੍ਰਦੀਪ ਭਾਟੀਆ, ਐਡਵੋਕੇਟ ਸੁਕਰਾਂਤ ਸ਼ਰਮਾ, ਬਲਵੀਰ ਸਿੰਘ, ਐਡਵੋਕੇਟ ਕਪਿਲ ਬਤਰਾ ਸਾਬਕਾ ਬਹੁਜਨ ਸਮਾਜ ਪਾਰਟੀ ਉਮੀਦਵਾਰ, ਨਰੇਸ਼ ਮਲਹੋਤਰਾ, ਕੁਲਦੀਪ ਭਾਰਦਵਾਜ, ਨੇਹਾ ਸ਼ਰਮਾ, ਪ੍ਰਵੀਨ ਕੁਮਾਰੀ ਮਹਿਲਾ ਕੋਆਡੀਨੇਟਰ ਜਲੰਧਰ ਸੈਂਟਰਲ, ਮੁਨੀਸ਼ ਸ਼ਰਮਾ, ਅਮਰਜੀਤ ਸਿੰਘ ਪੱਡਾ,ਰਾਜੀਵ ਸ਼ਰਮਾ, ਪ੍ਰਮੋਦ ਕੁਮਾਰ, ਵਰਿੰਦਰ ਸਿੰਘ ਅਤੇ ਪੰਕਜ ਕਾਨੋਜੀਆ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਪਰਗਟ ਸਿੰਘ ਦੀ ਜਿੱਤ ਲਈ ਜੀਅ ਜਾਨ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਆਮ ਆਦਮੀ ਪਾਰਟੀ ਦੇ ਨੇਤਾ ਕਾਂਗਰਸ ਵਿੱਚ ਆਉਣ ਲਈ ਤਿਆਰ ਹਨ।
ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਆਗੂਆਂ ਨਾਲ ਪਰਗਟ ਸਿੰਘ