BURNING NEWS✍️RAJESH SHARMA
ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਤੇ ਪਿੰਡਾਂ ਦੇ ਲੋਕਾਂ ਨੇ ਚੋਣ ਮੁਹਿੰਮ ਨੂੰ ਆਪਣੇ ਵਿਰੋਧੀਆਂ ਤੋਂ ਬਹੁਤ ਅੱਗੇ ਵਧਾ ਦਿੱਤਾ ਹੈ। ਪਰਗਟ ਸਿੰਘ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਦੀਪ ਨਗਰ ਅਤੇ ਪੰਡੋਰੀ ਮੁਸ਼ਾਰਕਤੀ ਦੇ ਕਈ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ। ਦੀਪਨਗਰ ਤੋਂ ਕਾਲਾ ਪ੍ਰਧਾਨ, ਲਕਸ਼ਮੀ, ਰਾਜ ਕੁਮਾਰ ਦੇ ਪਰਿਵਾਰਾਂ ਸਮੇਤ ਹੋਰ ਕਈ ਪਰਿਵਾਰ ਅਤੇ ਪੰਡੋਰੀ ਮੁਸ਼ਾਰਕਤੀ ਦੇ ਸਾਬਕਾ ਅਧਿਕਾਰੀ ਪਿੰਦਰ ਸਿੰਘ, ਸਾਬਕਾ ਹਾਕੀ ਖਿਡਾਰੀ ਰਾਜ ਕੁਮਾਰ ਪਰਿਵਾਰਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏੇ ਹਨ।
ਪਰਗਟ ਸਿੰਘ ਨੇ ਸੰਸਾਰਪੁਰ, ਦੀਪ ਨਗਰ, ਸਮਰਾਏ ਅਤੇ ਪੰਡੋਰੀ ਮੁਸ਼ਾਰਕਤੀ ਪਿੰਡਾਂ ਦੇ ਲੋਕਾਂ ਨੇ ਵਿਸ਼ਵਾਸ਼ ਦੁਆਇਆ ਕਿ ਸਾਫ ਸੁਥਰੀ ਸਖਸ਼ੀਅਤ ਅਤੇ ਕੀਤੇ ਗਏ ਵਿਕਾਸ ਕਾਰਜਾਂ ਕਰਕੇ ਕਾਂਗਰਸ ਨੂੰ ਵੋਟ ਪਾ ਕੇ ਵੱਡੇ ਫਰਕ ਨਾਲ ਜਿਤਾਉਣਗੇ। ਵੱਖ-ਵੱਖ ਪਿੰਡਾਂ ਵਿੱਚ ਹੋਈਆਂ ਚੋਣ ਮੀਟਿੰਗਾਂ ਵਿੱਚ ਪਰਗਟ ਸਿੰਘ ਨੇ ਸ਼ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਾਈ ਯਾਰੀ ਨੂੰ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਦੱਸਦਿਆ ਕਿਹਾ ਕਿ ਚੋਣ ਤੋਂ ਬਾਅਦ ਦੋਵੇਂ ਮੁੜ ਇੱਕਠੇ ਹੋ ਜਾਣਗੇ।ਅਸਲ ਵਿੱਚ ਬਾਦਲ ਪਹਿਲਾਂ ਵੀ ਅੰਦਰ ਖਾਤੇ ੀ ਭਾਜਪਾ ਨਾਲ ਘਿਓ – ਖਿਚੜੀ ਸਨ।
ਪਰਗਟ ਸਿੰਘ ਨੇ ਲੋਕਾਂ ਨੂੰਯਾਦ ਕਰਵਾਉਂਦਿਆ ਕਿਹਾ ਕਿ ਕਿਸਾਨਾਂ ਨੇ ਜਦੋਂ ਦਿੱਲੀ ਦੇ ਬਾਰਡਰਾਂ ‘ਤੇ ਕੇਂਦਰ ਦੀ ਮੋਦੀ ਸਰਕਾਰ ਘੇਰੀ ਹੋਈ ਸੀ ਸਨ ਤਾਂ ਮੋਦੀ ਸਰਕਾਰ ਦਾ ਬਚਾਅ ਕਰਨ ਲਈ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਹੁੰਦਿਆ ਹੋਇਆ ਕਾਲੇ ਕਾਨੂੰਨਾਂ ਨੂੰ ਸਹੀ ਦੱਸਣ ਲਈ ਪੂਰੀ ਵਾਹ ਲਾਈ ਸੀ।ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੇਤੀ ਕਾਨੂੰਨਾਂ ਨੂੰ ਸਹੀ ਦੱਸਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ।ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਖੇਤੀ ਮੰਤਰੀ ਨਰੇਂਦਰ ਤੋਮਰ ਦੀ ਚਿੱਠੀ ਦਿਖਾ ਕੇ ਪੰਜਾਬ ਦੇਕਿਸਾਨਾਂ ਨੂੰ ਗੁੰਮਰਾਹ ਕਰਨਲਈ ਆਪਣੀ ਪੂਰੀ ਵਾਹ ਲਾ ਦਿੱਤੀ ਸੀ।
ਪਰਗਟ ਸਿੰਘ ਨੇ ਕਿਹਾ ਕਿ ਭਾਵੇ ਮਜ਼ਬੂਰੀ ਵੱਸ ਤੇ ਆਪਣੀ ਖਿਸਕ ਰਹੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਮਜ਼ਬੂਰੀ ਵਿੱਚ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਡਰਾਮਾ ਜਰੂਰ ਕੀਤਾ ਸੀ ਪਰ ਅੰਦਰੋਂ ਇਹ ਇੱਕੋਂ ਥੈਲੀ ਦੇ ਚਿੱਟੇ ਵੱਟੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲਾਂ ਤਾਂ ਦਿੱਲੀਓ ਆਉਂਦੇ ਗੁਪਤ ਸੁਨੇਹਿਆਂ ਮੁਤਾਬਿਕ ਹੀ ਸਿਆਸੀ ਚਾਲਾਂ ਚੱਲ ਰਹੇ ਹਨ।
ਪਰਗਟ ਸਿੰਘ ਨੇ ਜਲੰਧਰ ਛਾਉਣੀ ਤੋਂ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ‘ਤੇ ਨਿਸ਼ਾਨਾ ਸਾਧਦਿਆ ਉਸ ਨੂੰ ਪਰਵਾਸੀ ਪੰਛੀ ਦੱਸਿਆ। ਉਨ੍ਹਾਂ ਕਿਹਾ ਕਿ 2007 ਵਿੱਚ ਅਕਾਲੀ ਦਲ ਵੱਲੋਂ ਚੋਣ ਲੜਨ ਵਾਲੇ ਜਗਬੀਰ ਬਰਾੜ ਉਡਾਰੀ ਮਾਰਕੇ ਪੀਪੀਪੀ ਵਿੱਚ ਚਲਾ ਗਿਆ ਸੀ। ਉਥੋਂ ਵੀ ਜਦੋਂ ਦਿੱਲ ਨਹੀਂ ਲੱਗਾ ਤਾਂ ਛੇਤੀ ਹੀ ਕਾਂਗਰਸ ਵਿੱਚ ਆ ਗਿਆ ਸੀ।
ਪਰਗਟ ਸਿੰਘ ਨੇ ਬੜੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਜਗਬੀਰ ਨੂੰ ਤਾਂ ਕਾਂਗਰਸ ਪਾਰਟੀ ਨੇ ਦੋ ਵਾਰ ਵਿਧਾਨ ਸਭਾ ਦੀ ਟਿਕਟ ਦਿੱਤੀ ਪਰ ਉਹ ਦੋਵੇਂ ਵਾਰ ਬੁਰੀ ਤਰ੍ਹਾਂ ਨਾਲ ਹਾਰ ਗਿਆ ਸੀ।ਪਾਰਟੀ ਨੇ ਉਸ ਨੂੰ ਜਿਲ੍ਹਾ ਕਾਂਗਰਸ ਦਿਹਾਤੀ ਦਾ ਪ੍ਰਧਾਨ ਬਣਾਇਆ ਅਤੇ ਟਿਊਬੈਲ ਕਾਰਪਰੋਰੇਸ਼ਨ ਦਾ ਚੇਅਰਮੈਨ ਵੀ ਬਣਾਇਆ ਸੀ। ਇੰਨ੍ਹਾਂ ਮਾਣ ਇੱਜਤ ਵੀ ਬਰਾੜ ਨੂੰ ਜਦੋਂ ਹਾਜ਼ਮ ਨਹੀਂ ਹੋਇਆ ਤਾਂ ਆਪਣੀ ਆਦਤ ਅਨੁਸਾਰ ਉਹ ਮੁੜ ਉਡਾਰੀ ਮਾਰਕੇ ਪਰਵਾਸੀ ਪੰਛੀਆਂ ਵਾਂਗ ਆਪਣੇ ‘ਦੇਸ਼’ ਪਰਤ ਗਿਆ।
ਪਰਗਟ ਸਿੰਘ ਨੇ ਕਿਹਾ ਕਿ ਬਰਾੜ ਕੋਲ ਅਜੇ ਵੀ ਆਪਣਾ ਸਿਆਸੀ ਕੈਰੀਅਰ ਬਚਾਉਣ ਲਈ ਦੋ ਹੋਰ ਰਾਜਨੀਤਿਕ ਪਾਰਟੀਆਂ ਭਾਜਪਾ ਤੇ ਆਪ ਬਚੀਆਂ ਹਨ।ਪਰਗਟ ਸਿੰਘ ਨੇ ਕਿਹਾ ਕਿ ਲੋਕਾਂ ਨੇ ਜਦੋਂ ਉਸ ਇੱਕ ਵਾਰ ਫਿਰ ਜਲੰਧਰ ਛਾਉਣੀ ਤੋਂ ਹਰਾ ਦਿੱਤਾ ਤਾਂ ਉਹ ਭਾਜਪਾ ਦੇ ‘ਕਮਲ’ ‘ਤੇ ਜਾ ਬੈਠਣਗੇ ਜਿੱਥੇ ਉਨਾਂ੍ਹ ਦਾ ‘ਯਾਰ’ ਸਰਬਜੀਤ ਮੱਕੜ ਗਿਆ ਹੈ।