BURNING NEWS✍️RAJESH SHARMA
ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਸ਼ਿਆਂ ਬਾਰੇ ਦੋਹਰੇ ਮਾਪਦੰਡ ਅਪਣਾਉਣ ਦੇ ਗੰਭੀਰ ਦੋਸ਼ ਲਗਾਉਂਦਿਆ ਸਿੱਖਿਆ ਮੰਤਰੀ ਪਰਗਟ ਸਿੰਘ ਕਾਂਗਰਸ ਉਮੀਦਵਾਰ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ
ਉਹ ਨਸ਼ਿਆਂ ਬਾਰੇ ਆਪਣੀ ਨੀਤੀ ਪੰਜਾਬ ਬਾਰੇ ਸਪੱਸ਼ਟ ਕਰਨ। ਜਲੰਧਰ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਦੌਰਾਨ ਪਰਗਟ ਸਿੰਘ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਦਿੱਲੀ ਵਿੱਚ ਆਪ ਦੀ ਸਰਕਾਰ ਨੇ ਸ਼ਰਾਬ ਕਾਰਪੋਰੇਸ਼ਨ ਨੂੰ ਤੋੜਕੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪਹਿਲਾਂ 250 ਦੇ ਕਰੀਬ ਠੇਕੇ ਸਨ ਹੁਣ ਕੇਜਰੀਵਾਲ ਨੇ ਇੰਨ੍ਹਾਂ ਦੀ ਗਿਣਤੀ 800 ਤੋਂ ਵੀ ਵੱਧ ਕਰ ਦਿੱਤੀ ਹੈ। ਸ਼ਰਾਬ ਦੇ ਕਾਰੋਬਾਰ ਨਾਲ ਸੰਬੰਧਤ ਲਾਇਸੈਂਸ ਦੀ ਫੀਸ ਘਟਾ ਕੇ ਇਸ ਕਾਰੋਬਾਰ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਜਦੋ ਪੰਜਾਬ ਆਉਂਦਾ ਹੈ ਤਾਂ ਨਸ਼ਿਆਂ ਨੂੰ ਘੱਟ ਕਰਨ ਦੀਆਂ ਗਾਰੰਟੀਆਂ ਦਿੰਦਾ ਫਿਰਦਾ ਹੈ। ਨਸ਼ਿਆਂ ਦੇ ਮਾਮਲੇ ਵਿੱਚ ਘਿਰੇ ਮਜੀਠੀਆਂ ਕੋਲੋ ਮੁਆਫੀਆਂ ਮੰਗਦਾ ਰਿਹਾ ਹੈ।ਲੋਕ ਅਜੇ ਵੀ ਅਕਾਲੀਦਲ-ਭਾਜਪਾ ਸਰਕਾਰ ਦੌਰਾਨ ਫੈਲੇ ਨਸ਼ਿਆਂ ਦੇ ਦੁਖਾਂਤ ਨੂੰ ਨਹੀਂ